View Details << Back

Cyber ​​attack ਤੋਂ ਡਰਿਆ ਜਾਪਾਨ! ਫਲਾਈਟਾਂ 'ਚ ਦੇਰੀ ਕਾਰਨ ਯਾਤਰੀਆਂ ਦੀਆਂ ਵਧੀਆਂ ਪਰੇਸ਼ਾਨੀਆਂ, ਟਿਕਟਾਂ ਦੀ ਵਿਕਰੀ 'ਤੇ ਵੀ ਪਾਬੰਦੀ

  ਜਾਪਾਨ 'ਚ ਵੀਰਵਾਰ ਸਵੇਰੇ ਸਾਈਬਰ ਹਮਲਾ ਹੋਇਆ। ਇਹ ਸਾਈਬਰ ਹਮਲਾ ਜਾਪਾਨ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਜਾਪਾਨ ਏਅਰਲਾਈਨਜ਼ ਦੇ ਸਰਵਰ 'ਤੇ ਹੋਇਆ। ਇਸ ਤੋਂ ਬਾਅਦ ਜਾਪਾਨ ਏਅਰਲਾਈਨਜ਼ ਨੇ ਟਿਕਟਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਜਾਪਾਨ ਏਅਰਲਾਈਨਜ਼ ਨੇ ਵੀਰਵਾਰ ਨੂੰ ਕਿਹਾ ਕਿ ਸਾਈਬਰ ਹਮਲੇ ਕਾਰਨ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ 'ਚ ਦੇਰੀ ਹੋ ਸਕਦੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੇ ਅਸਥਾਈ ਤੌਰ 'ਤੇ ਰਾਊਟਰ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਨ ਸਿਸਟਮ ਫੇਲ੍ਹ ਹੋ ਗਿਆ ਸੀ।

ਟਿਕਟਾਂ ਦੀ ਵਿਕਰੀ 'ਤੇ ਪਾਬੰਦੀ
ਇਸ ਤੋਂ ਇਲਾਵਾ ਵੀਰਵਾਰ ਨੂੰ ਰਵਾਨਾ ਹੋਣ ਵਾਲੇ ਜਹਾਜ਼ਾਂ ਦੀਆਂ ਟਿਕਟਾਂ ਦੀ ਵਿਕਰੀ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਸਾਈਬਰ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 7:24 ਵਜੇ ਹੋਇਆ। ਇਸ ਨਾਲ ਕੰਪਨੀ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਸਿਸਟਮ ਪ੍ਰਭਾਵਿਤ ਹੋਏ ਹਨ।

ਅਸੀਂ ਸਥਿਤੀ ਦੀ ਗੰਭੀਰਤਾ ਨੂੰ ਸਮਝ ਲਿਆ ਹੈ ਤੇ ਸਿਸਟਮ ਨੂੰ ਠੀਕ ਕਰਨ ਲਈ ਯਤਨ ਕਰ ਰਹੇ ਹਾਂ।
- ਜਪਾਨ ਏਅਰਲਾਈਨਜ਼

ਜਾਪਾਨ ਦੀ ਇਕ ਹੋਰ ਪ੍ਰਮੁੱਖ ਏਅਰਲਾਈਨ ਕੰਪਨੀ ਏਐਨਏ ਹੋਲਡਿੰਗਜ਼ ਨੇ ਕਿਹਾ ਕਿ ਉਨ੍ਹਾਂ ਦੇ ਸਿਸਟਮ 'ਤੇ ਸਾਈਬਰ ਹਮਲੇ ਦਾ ਕੋਈ ਸੰਕੇਤ ਨਹੀਂ ਹੈ ਤੇ ਸਾਡੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ। ANA ਹੋਲਡਿੰਗਜ਼ ਨੂੰ ਜਾਪਾਨ ਏਅਰਲਾਈਨਜ਼ ਦਾ ਵਿਰੋਧੀ ਮੰਨਿਆ ਜਾਂਦਾ ਹੈ।

ਜਾਪਾਨ ਏਅਰਲਾਈਨਜ਼ 'ਤੇ ਸਾਈਬਰ ਹਮਲਾ
ਕ੍ਰਿਸਮਸ ਤੋਂ ਠੀਕ ਪਹਿਲਾਂ ਅਮੈਰੀਕਨ ਏਅਰਲਾਈਨਜ਼ ਨੇ ਆਪਣੇ ਨੈੱਟਵਰਕ ਹਾਰਡਵੇਅਰ ਵਿੱਚ ਤਕਨੀਕੀ ਸਮੱਸਿਆ ਕਾਰਨ ਇੱਕ ਘੰਟੇ ਲਈ ਆਪਣੀਆਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਸੀ। ਇਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ।

ਏਅਰ ਇੰਡੀਆ 'ਤੇ ਵੀ ਹੋਇਆ ਸੀ ਹਮਲਾ
ਫਰਵਰੀ 2021 'ਚ ਏਅਰ ਇੰਡੀਆ ਦੇ ਸਰਵਰ 'ਤੇ ਵੀ ਸਾਈਬਰ ਹਮਲਾ ਹੋਇਆ ਸੀ। ਇਸ ਦੌਰਾਨ ਕਰੀਬ 45 ਲੱਖ ਯਾਤਰੀਆਂ ਦਾ ਡਾਟਾ ਚੋਰੀ ਕੀਤਾ ਗਿਆ। ਏਅਰ ਇੰਡੀਆ ਨੇ ਮਈ 2021 ਵਿੱਚ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ ਅਤੇ ਸਾਈਬਰ ਹਮਲੇ ਨੂੰ ਸਵੀਕਾਰ ਕੀਤਾ ਸੀ।

ਇਸ ਦੇ ਨਾਲ ਹੀ, ਫਰਵਰੀ 2024 ਵਿੱਚ ਭਾਰਤੀ ਹਵਾਈ ਸੈਨਾ ਦੇ ਅੰਦਰੂਨੀ ਕੰਪਿਊਟਰ ਸਿਸਟਮ 'ਤੇ ਸਾਈਬਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਹੈਕਰ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਹੈਕਰਾਂ ਨੇ ਸਾਈਬਰ ਹਮਲੇ ਲਈ ਗੂਗਲ ਦੀ ਪ੍ਰੋਗਰਾਮਿੰਗ ਭਾਸ਼ਾ ਦੀ ਮਦਦ ਨਾਲ ਬਣਾਏ ਓਪਨ ਸੋਰਸ ਮਾਲਵੇਅਰ ਦੀ ਵਰਤੋਂ ਕੀਤੀ।
  ਖਾਸ ਖਬਰਾਂ