View Details << Back

Donald Trump : ਅਮਰੀਕਾ ਤੋਂ ਡਿਪੋਰਟ ਕੀਤੇ ਜਾ ਸਕਦੇ ਹਨ 18 ਹਜ਼ਾਰ ਭਾਰਤੀ, ਕਿਉਂ ਮੰਡਰਾ ਰਿਹਾ ਖ਼ਤਰਾ ?

  ਅਮਰੀਕਾ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਲਗਪਗ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕਰ ਸਕਦਾ ਹੈ। ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਸਾਹਮਣੇ ਆਈ ਹੈ।

17,940 ਭਾਰਤੀਆਂ 'ਤੇ ਖ਼ਤਰਾ

ਇਸ ਮੁਤਾਬਕ ਅਮਰੀਕਾ 'ਚ ਰਹਿ ਰਹੇ 17,940 ਭਾਰਤੀ ਉਨ੍ਹਾਂ 1.45 ਕਰੋੜ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ 'ਤੇ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਆਈਸੀਈ ਨੇ ਕਿਹਾ ਕਿ ਬਿਨਾਂ ਸਹੀ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿ ਰਹੇ ਪਰਵਾਸੀਆਂ ਨੂੰ ਡਿਪੋਰਟ ਕਰਨਾ ਟਰੰਪ ਦਾ ਬਾਰਡਰ ਸੁਰੱਖਿਆ ਏਜੰਡਾ ਹੈ।

ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਹ ਪਰਵਾਸੀਆਂ ਲਈ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਹੱਕ 'ਚ ਰਹੇ ਹਨ। ਆਈਸੀਈ ਨੇ ਨਵੰਬਰ 2024 'ਚ ਇਹ ਡੇਟਾ ਜਾਰੀ ਕੀਤਾ ਸੀ।


ਲੰਬੀ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਣਾ ਪਿਆ
ਇਸ ਮੁਤਾਬਕ 17,940 ਭਾਰਤੀਆਂ ਨੂੰ ਅੰਤਿਮ ਹੁਕਮਾਂ ਦੀ ਸੂਚੀ 'ਚ ਰੱਖਿਆ ਗਿਆ ਹੈ ਜੋ ਆਈਸੀਈ ਦੀ ਹਿਰਾਸਤ 'ਚ ਨਹੀਂ ਹਨ, ਪਰ ਡਿਪੋਰਟ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ।


ਰਿਪੋਰਟ 'ਚ ਭਾਰਤ ਦਾ ਨਾਂ ਉਨ੍ਹਾਂ 15 ਦੇਸ਼ਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਡਿਪੋਰਟ ਪ੍ਰਕਿਰਿਆ 'ਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ 'ਚ ਲਗਪਗ 90,000 ਭਾਰਤੀਆਂ ਨੂੰ ਅਮਰੀਕੀ ਸਰਹੱਦ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜਿਆ ਗਿਆ ਹੈ।
  ਖਾਸ ਖਬਰਾਂ