View Details << Back

Parliament : ਭਰਾ ਰਾਹੁਲ ਦੇ ਅੰਦਾਜ਼ 'ਚ ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਦੋਵੇਂ ਸਦਨ ਮੁਲਤਵੀ

  ਨਵੀਂ ਦਿੱਲੀ : (Parliament winter Session) ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਤੀਜਾ ਦਿਨ ਹੈ। ਸੈਸ਼ਨ ਦੀ ਸ਼ੁਰੂਆਤ ਕਾਫੀ ਹੰਗਾਮੇ ਵਾਲੀ ਰਹੀ। ਵਿਰੋਧੀ ਧਿਰ ਨੇ ਪਿਛਲੇ ਦੋ ਦਿਨਾਂ ਤੋਂ ਅਡਾਨੀ ਅਤੇ ਮਨੀਪੁਰ ਮੁੱਦੇ 'ਤੇ ਹੰਗਾਮਾ ਕੀਤਾ ਹੋਇਆ ਹੈ। ਇਸ ਦੌਰਾਨ ਅੱਜ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ।

ਹੱਥ ਵਿੱਚ ਸੰਵਿਧਾਨ ਦੀ ਕਿਤਾਬ ਫੜ ਕੇ ਸਹੁੰ ਚੁੱਕੀ
ਵਾਇਨਾਡ ਤੋਂ ਚੋਣ ਜਿੱਤਣ ਵਾਲੀ ਪ੍ਰਿਅੰਕਾ ਗਾਂਧੀ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਿਤਾਬ ਲੈ ਕੇ ਸਹੁੰ ਚੁੱਕੀ। ਪ੍ਰਿਅੰਕਾ ਦੇ ਸਹੁੰ ਚੁੱਕਣ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ।

ਰਾਹੁਲ ਨੇ ਵੀ ਇਸੇ ਤਰ੍ਹਾਂ ਸਹੁੰ ਚੁੱਕੀ
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਰਾਹੁਲ ਗਾਂਧੀ ਨੇ ਵੀ ਸੰਵਿਧਾਨ ਦੀ ਕਿਤਾਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ। ਅੱਜ ਜਦੋਂ ਪ੍ਰਿਅੰਕਾ ਗਾਂਧੀ ਸਹੁੰ ਚੁੱਕਣ ਲਈ ਸੰਸਦ ਪਹੁੰਚੀ ਤਾਂ ਰਾਹੁਲ ਗਾਂਧੀ ਵੀ ਉਨ੍ਹਾਂ ਦੇ ਨਾਲ ਦੇਖੇ ਗਏ ਅਤੇ ਦੋਵੇਂ ਬਹੁਤ ਖੁਸ਼ ਨਜ਼ਰ ਆਏ। ਇਸ ਦੌਰਾਨ ਰਾਹੁਲ ਨੇ ਪ੍ਰਿਅੰਕਾ ਦੀਆਂ ਫੋਟੋਆਂ ਵੀ ਖਿਚਵਾਈਆਂ।

ਸੰਸਦ ਦੀ ਕਾਰਵਾਈ ਮੁਲਤਵੀ
ਇਸ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
  ਖਾਸ ਖਬਰਾਂ