View Details << Back

ਕਾਨੂੰਨ ਵਿਵਸਥਾ ’ਚ ਦੁਨੀਆ ਦੀ ਤੀਜਾ ਸਭ ਤੋਂ ਖ਼ਰਾਬ ਦੇਸ਼ ਪਾਕਿਸਤਾਨ

  ਇਸਲਾਮਾਬਾਦ : ਪਾਕਿਸਤਾਨ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮਾਮਲੇ ’ਚ ਇਹ ਦੁਨੀਆ ਦਾ ਤੀਜਾ ਸਭ ਤੋਂ ਖ਼ਰਾਬ ਦੇਸ਼ ਹੈ। ਇਸ ਨੂੰ ਵਰਲਡ ਜਸਟਿਸ ਪ੍ਰੋਜੈਕਟ (ਡਬਲਯੂਜੇਪੀ) ਰੂਲ ਆਫ ਲਾਅ ਇੰਡੈਕਸ ’ਚ 142 ਦੇਸ਼ਾਂ ’ਚੋਂ 140ਵਾਂ ਸਥਾਨ ਦਿੱਤਾ ਗਿਆ ਹੈ। ਮਾਲੀ ਤੇ ਨਾਇਜੀਰੀਆ ਹੀ ਅਜਿਹੇ ਦੇਸ਼ ਹਨ, ਜਿਹੜੇ ਖ਼ਰਾਬ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਪਾਕਿਸਤਾਨ ਤੋਂ ਹੇਠਾਂ ਹਨ। ਬਿਹਤਰ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਡੈਨਮਾਰਕ ਪਹਿਲੇ ’ਤੇ ਹੈ। ਉਸ ਤੋਂ ਬਾਅਦ ਨਾਰਵੇ, ਫਿਨਲੈਂਡ, ਸਵੀਡਨ ਤੇ ਜਰਮਨੀ ਦਾ ਸਥਾਨ ਹੈ।

ਰਿਪੋਰਟ ’ਚ ਵੱਖ ਵੱਖ ਕਾਰਕਾਂ ਦੇ ਆਧਾਰ ’ਤੇ ਦੇਸ਼ਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ’ਚ ਸਰਕਾਰੀ ਸ਼ਕਤੀਆਂ ’ਤੇ ਰੁਕਾਵਟਾਂ, ਭ੍ਰਿਸ਼ਟਾਚਾਰ ਦੀ ਗੈ਼ਰ-ਹਾਜ਼ਰੀ, ਮੌਲਿਕ ਅਧਿਕਾਰ, ਵਿਵਸਥਾ ਤੇ ਸੁਰੱਖਿਆ, ਰੈਗੂਲੇਟਰੀ ਇਨਫੋਰਸਮੈਂਟ ਆਦਿ ਸ਼ਾਮਲ ਹਨ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਕਾਨੂੰਨ ਵਿਵਸਥਾ ’ਚ ਭਾਰੀ ਗਿਰਾਵਟ ਆਈ ਹੈ। ਰਿਪੋਰਟ ਨਾ ਸਿਰਫ਼ ਸੂਬੇ ’ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ, ਬਲਕਿ ਉਸ ਸਰਕਾਰ ’ਤੇ ਭਰੋਸੇ ਦੇ ਟੁੱਟਣ ਨੂੰ ਵੀ ਦਰਸਾਉਂਦੀ ਹੈ, ਜਿਸਦਾ ਕੰਮ ਦੇਸ਼ ਦੀ ਅਖੰਡਤਾ ਨੂੰ ਬਣਾਏ ਰੱਖਣਾ ਹੈ।
  ਖਾਸ ਖਬਰਾਂ