View Details << Back

Iran-Israel 'ਚ ਛਿੜਨ ਵਾਲਾ ਹੈ ਮਹਾਸੰਗਰਾਮ ? US ਦੀ ਚਿਤਾਵਨੀ ਦੇ ਬਾਵਜੂਦ ਈਰਾਨ ਪਿੱਛੇ ਹਟਣ ਨੂੰ ਨਹੀਂ ਤਿਆਰ

  ਵਾਸ਼ਿੰਗਟਨ : Israel Vs Iran ਈਰਾਨ 'ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਇਜ਼ਰਾਈਲ ਨੇ 25 ਅਕਤੂਬਰ ਨੂੰ ਕਈ ਈਰਾਨੀ ਫੌਜੀ ਟਿਕਾਣਿਆਂ ਤੇ ਮਿਜ਼ਾਈਲ ਨਿਰਮਾਣ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਸੀ। ਕਈ ਈਰਾਨੀ ਫੌਜੀ ਅਫਸਰਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ।

ਮਿਡਲ ਈਸਟ 'ਚ ਛਿੜ ਸਕਦਾ ਹੈ ਵੱਡੀ ਜੰਗ
ਹਮਲੇ ਤੋਂ ਬਾਅਦ ਅਮਰੀਕਾ ਨੇ ਈਰਾਨ (ਇਰਾਨ ਇਜ਼ਰਾਈਲ ਯੁੱਧ) ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਜ਼ਰਾਈਲ ਤੋਂ ਬਦਲਾ ਲੈਣ ਬਾਰੇ ਨਾ ਸੋਚੇ ਪਰ ਈਰਾਨ ਬਦਲਾ ਲੈਣ 'ਤੇ ਅੜਿਆ ਹੋਇਆ ਹੈ। ਈਰਾਨ ਨੇ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਦਾ ਰਹੇਗਾ।

ਕੀ ਬੋਲਿਆ ਅਮਰੀਕਾ ?
ਈਰਾਨ ਦੀ ਧਮਕੀ ਤੋਂ ਬਾਅਦ ਅਮਰੀਕੀ ਰੱਖਿਆ ਮੰਤਰੀ ਲੋਇਡ ਜੇ ਔਸਟਿਨ ਨੇ ਚਿਤਾਵਨੀ ਦਿੱਤੀ ਕਿ ਈਰਾਨ ਨੂੰ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਦੇਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਵੱਡੀ ਗਲਤੀ ਸਾਬਤ ਹੋਵੇਗਾ। ਅਮਰੀਕਾ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧੇਗਾ।

ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਇਮਾਰਤ ਨੂੰ ਬਣਾਇਆ ਨਿਸ਼ਾਨਾ
ਇਜ਼ਰਾਇਲੀ ਹਵਾਈ ਹਮਲੇ ਤੋਂ ਬਾਅਦ ਕੁਝ ਸੈਟੇਲਾਈਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਕ ਅਮਰੀਕੀ ਖੋਜਕਰਤਾ ਨੇ ਕਿਹਾ ਕਿ ਹਮਲੇ 'ਚ ਈਰਾਨ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਉਸਦੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਪ੍ਰੋਗਰਾਮ ਦਾ ਹਿੱਸਾ ਸੀ।

ਦੂਸਰੇ ਰਿਸਰਚਰ ਨੇ ਦੱਸਿਆ ਕਿ ਉਨ੍ਹਾਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿੱਥੇ ਈਰਾਨ ਬੈਲਿਸਟਿਕ ਮਿਜ਼ਾਈਲਾਂ ਲਈ ਸੌਲਿਡ ਫਿਊਲ ਮਿਲਾਉਣ ਲਈ ਇਸਤੇਮਾਲ ਕਰਦਾ ਹੈ। ਉਨ੍ਹਾਂ ਰਾਇਟਰਜ਼ ਨੂੰ ਦੱਸਿਆ ਕਿ ਇਜ਼ਰਾਈਲ ਦੇ ਤਿਹਰਾਨ ਨੇੜੇ ਇਕ ਵਿਸ਼ਾਲ ਫ਼ੌਜੀ ਕੰਪਲੈਕਸ 'ਚ ਇਮਾਰਤਾਂ 'ਤੇ ਹਮਲਾ ਕੀਤਾ ਹੈ।

ਦੂਜੇ ਪਾਸੇ, ਈਰਾਨ ਦੀ ਫੌਜ ਨੇ ਕਿਹਾ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਇਲਾਮ, ਖੁਜ਼ੇਸਤਾਨ ਤੇ ਤਹਿਰਾਨ ਦੇ ਆਲੇ-ਦੁਆਲੇ ਦੇ ਪ੍ਰਾਂਤਾਂ ਵਿਚ ਸਰਹੱਦੀ ਰਾਡਾਰ ਪ੍ਰਣਾਲੀਆਂ 'ਤੇ ਹਮਲਾ ਕਰਨ ਲਈ "ਬਹੁਤ ਹਲਕੇ ਹਥਿਆਰਾਂ" ਦੀ ਵਰਤੋਂ ਕੀਤੀ, ਜਿਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।
  ਖਾਸ ਖਬਰਾਂ