View Details << Back

ਕੀ ਹੈ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਤੇ ਕਿੱਥੇ ਦਾ ਹੈ ਜੰਮਪਲ, ਜੇਲ੍ਹ 'ਚ ਬੰਦ ਗੈਂਗਸਟਰ 'ਤੇ ਹਰ ਸਾਲ ਕਿੰਨਾ ਖਰਚ ਕਰਦੈ ਪਰਿਵਾਰ, ਭਰਾ ਨੇ ਖੋਲ੍ਹਿਆ ਰਾਜ਼

  ਨਵੀਂ ਦਿੱਲੀ : ਲਾਰੈਂਸ ਬਿਸ਼ਨੋਈ ਭਾਵੇਂ ਜੇਲ੍ਹ ਵਿੱਚ ਹੋਵੇ ਪਰ ਉਹ ਆਪਣੇ ਗੈਂਗ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਵਿੱਚ ਜਿੱਥੇ ਵੀ ਭਾਰਤੀ ਨੌਜਵਾਨ ਹਨ, ਉੱਥੇ ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ ਹੈ। ਬਿਸ਼ਨੋਈ ਗੈਂਗ ਨੇ ਹਾਲ ਹੀ ਵਿੱਚ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਦੇ ਚਚੇਰੇ ਭਰਾ ਨੇ ਉਸ ਬਾਰੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।

ਗੈਂਗਸਟਰ ਦਾ ਪਰਿਵਾਰ ਹਰ ਸਾਲ ਉਸ 'ਤੇ 35 ਤੋਂ 40 ਲੱਖ ਰੁਪਏ ਖ਼ਰਚ ਕਰਦਾ ਹੈ। 50 ਸਾਲਾ ਰਮੇਸ਼ ਬਿਸ਼ਨੋਈ ਨੇ ਆਪਣੇ ਭਰਾ ਨਾਲ ਜੁੜੀਆਂ ਕਈ ਗੱਲਾਂ ਦੀ ਜਾਣਕਾਰੀ ਦਿੱਤੀ ਹੈ।

ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਸਨ ਪਿਤਾ
ਰਮੇਸ਼ ਬਿਸ਼ਨੋਈ ਨੇ ਕਿਹਾ ਕਿ ਜਦੋਂ ਲਾਰੈਂਸ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤਾਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਉਹ ਬਾਅਦ ਵਿੱਚ ਗੈਂਗਸਟਰ ਬਣ ਜਾਵੇਗਾ।
ਲਾਰੈਂਸ ਹਮੇਸ਼ਾ ਮਹਿੰਗੇ ਕੱਪੜੇ ਅਤੇ ਜੁੱਤੇ ਪਹਿਨਦਾ ਸੀ। ਅੱਜ ਵੀ ਜਦੋਂ ਉਹ ਜੇਲ੍ਹ ਵਿੱਚ ਹੈ ਤਾਂ ਉਸ ਦਾ ਪਰਿਵਾਰ ਉਸ ਦੀ ਦੇਖਭਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਦ ਡੇਲੀ ਗਾਰਡੀਅਨ ਦੀ ਰਿਪੋਰਟ ਮੁਤਾਬਕ ਰਮੇਸ਼ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਲਾਰੈਂਸ ਦਾ ਪਰਿਵਾਰ ਹਰ ਸਾਲ ਉਸ 'ਤੇ ਕਰੀਬ 40 ਲੱਖ ਰੁਪਏ ਖ਼ਰਚ ਕਰਦਾ ਹੈ।

ਕੀ ਹੈ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ
ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਜਨਮੇ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਬਲਕਰਨ ਬਰਾੜ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਆਪਣਾ ਨਾਮ ਬਦਲਣਾ ਚਾਹੁੰਦਾ ਸੀ। ਉਸ ਨੇ ਆਪਣੀ ਮਾਸੀ ਦੇ ਕਹਿਣ 'ਤੇ ਆਪਣਾ ਨਾਂ ਬਦਲ ਲਿਆ। ਆਂਟੀ ਨੇ ਸੋਚਿਆ ਕਿ ਲਾਰੈਂਸ ਨਾਮ ਉਸ ਨੂੰ ਚੰਗਾ ਲੱਗੇਗਾ।

ਤਿੰਨਾਂ ਕਤਲ ਕੇਸਾਂ ਵਿੱਚ ਨਾਮ ਜੁੜਿਆ
ਲਾਰੈਂਸ ਬਿਸ਼ਨੋਈ ਦਾ ਨਾਂ 3 ਵੱਡੇ ਹਾਈ ਪ੍ਰੋਫਾਈਲ ਕਤਲ ਕੇਸਾਂ ਨਾਲ ਜੁੜਿਆ ਹੋਇਆ ਹੈ। ਸਾਲ 2022 ਵਿੱਚ ਬਿਸ਼ਨੋਈ ਗੈਂਗ ਨੇ ਪੰਜਾਬ ਦੇ ਮਾਨਸਾ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਉਸ ਦਾ ਨਾਂ ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ 'ਚ ਵੀ ਆਇਆ ਸੀ। ਇਸ ਦੇ ਨਾਲ ਹੀ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਹਾਲ ਹੀ ਵਿੱਚ ਹੋਏ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ।

ਸਾਲ 2018 'ਚ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਿਸ਼ਨੋਈ ਗੈਂਗ ਨੇ ਧਮਕੀ ਦਿੱਤੀ ਹੈ ਕਿ ਜੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੇ ਮਾਫ਼ੀ ਨਹੀਂ ਮੰਗੀ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
  ਖਾਸ ਖਬਰਾਂ