View Details << Back

'ਮਣੀਪੁਰ 'ਤੇ ਮੂੰਹ 'ਚ ਦਹੀ ਜੰਮਿਆ...', ਊਧਵ ਦੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ; ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ

  ਮੁੰਬਈ : (Shiv Sena attack PM Modi) ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧੜਾ MVA ਲਗਾਤਾਰ ਸਰਕਾਰ 'ਤੇ ਹਮਲੇ ਕਰ ਰਿਹਾ ਹੈ। ਹੁਣ ਸ਼ਿਵ ਸੈਨਾ (ਊਧਵ ਧੜੇ) ਨੇ ਐਨਡੀਏ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

'ਸਾਮਨਾ' ਰਾਹੀਂ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਮੋਦੀ ਸਰਕਾਰ ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਕਬੂਤਰ ਉਡਾ ਰਹੀ ਹੈ, ਪਰ ਮਨੀਪੁਰ 'ਚ ਲਗਾਤਾਰ ਹੋ ਰਹੀ ਹਿੰਸਾ 'ਤੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਹ ਵੀ ਕਿਹਾ ਗਿਆ ਕਿ ਮਨੀਪੁਰ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਮੂੰਹ 'ਚ ਦਹੀ ਜੰਮਿਆ ਹੋਇਆ ਹੈ।

ਡੇਢ ਸਾਲ ਤੋਂ ਹਿੰਸਾ ਜਾਰੀ

'ਸਾਮਨਾ' 'ਚ ਕਿਹਾ ਗਿਆ ਕਿ ਮਣੀਪੁਰ ਪਿਛਲੇ ਡੇਢ ਸਾਲ ਤੋਂ ਹਿੰਸਾ ਦੀ ਲਪੇਟ 'ਚ ਹੈ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਲੇਖ ਵਿਚ ਕਿਹਾ ਗਿਆ ਹੈ ਕਿ ਇਸ ਹਿੰਸਾ ਵਿਚ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕੇਂਦਰ ਨੇ ਮਨੀਪੁਰ ਤੋਂ ਅਸਾਮ ਭੱਜਣ ਵਾਲੇ ਬੀਰੇਨ ਸਿੰਘ ਅਤੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਸੀ।
  ਖਾਸ ਖਬਰਾਂ