View Details << Back

ਸੁਨੀਤਾ ਵਿਲੀਅਮਜ਼ ਨੂੰ ਸਪੇਸ ਸਟੇਸ਼ਨ ਤੋਂ ਪਰਤਣ ’ਚ ਲੱਗ ਸਕਦੈ ਲੰਮਾ ਸਮਾਂ, ਮਿਸ਼ਨ ਦੀ ਮਿਆਦ 45 ਤੋਂ ਵਧਾ ਕੇ 90 ਦਿਨ ਕਰਨ ’ਤੇ ਹੋ ਰਿਹੈ ਵਿਚਾਰ

  ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਸਪੇਸਕ੍ਰਾਫਟ ਤੋਂ ਪੁਲਾੜ ਸਟੇਸ਼ਨ ਪੁੱਜੀ ਭਾਰਤਵੰਸ਼ੀ ਸੁਨੀਤਾ ਵਿਲੀਅਮਜ਼ ਨੂੰ ਹਾਲੇ ਲੰਮੇ ਸਮੇਂ ਤੱਕ ਉਥੇ ਰਹਿਣਾ ਪੈ ਸਕਦਾ ਹੈ। ਪਹਿਲਾਂ ਇਹ ਮਿਸ਼ਨ ਕੁਝ ਦਿਨਾਂ ਦਾ ਸੀ ਪਰ ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿਚ ਨੇ ਕਿਹਾ ਹੈ ਕਿ ਅਮਰੀਕੀ ਪੁਲਾੜ ਏਜੰਸੀ ਸਟਾਰਲਾਈਨਰ ਦੇ ਮਿਸ਼ਨ ਦੀ ਮਿਆਦ ਨੂੰ 45 ਦਿਨਾਂ ਤੋਂ ਵਧਾ ਕੇ 90 ਦਿਨਾਂ ਤੱਕ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਪਰਤਣ ਦੀ ਕੋਈ ਤਰੀਕ ਨਹੀਂ ਦੱਸੀ ਗਈ ਹੈ।

ਅਮਰੀਕੀ ਪੁਲਾੜ ਏਜੰਸੀ ਤੇ ਬੋਇੰਗ ਦੇ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਦੌਰ ਵਿਚ ਘਰ ਪਰਤਣ ਦੀ ਕਾਹਲ ਵਿਚ ਨਹੀਂ ਹਨ। ਕਈ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਬੋਇੰਗ ਸਟਾਰਲਾਈਨਰ ਪੁਲਾੜ ਵਾਹਨ ’ਤੇ ਪਰਕਰਮਾ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਪੁਲਾੜ ਯਾਤਰੀ ਸ਼ੱਕੀ ਹੀਲੀਅਮ ਰਿਸਾਅ ਕਾਰਨ ਦੋਵੇਂ ਉਥੇ ਉਥੇ ਫਸ ਗਏ ਹਨ। ਨਾਸਾ ਤੇ ਬੋਇੰਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪਿ੍ਥਵੀ ’ਤੇ ਪਰਤਣ ਤੋਂ ਪਹਿਲਾਂ ਤੇ ਵੱਧ ਜਾਣਕਾਰੀ ਲੈਣ ਲਈ ਸਮੇਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਟੇਸ਼ਨ ’ਤੇ ਰੁਕਣ ਤੇ ਇਹ ਯਕੀਨੀ ਕਰਨ ਲਈ ਕਿ ਇਹ ਚੰਗੀ ਤੇ ਸੁਰੱਖਿਅਤ ਥਾਂ ਹੈ, ਬਾਰੇ ਪਤਾ ਲਗਾਉਣ ਪਿੱਛੋਂ ਅਸੀਂ ਘਰ ਪਰਤਣ ਲਈ ਤਿਆਰ ਹੋਵਾਂਗੇ। ਨਾਸਾ ਤੇ ਬੋਇੰਗ ਨੇ ਆਈਐੱਸਐੱਸ ਤੋਂ ਪਿ੍ਥਵੀ ’ਤੇ ਪਰਤਣ ਤੋਂ ਪਹਿਲਾਂ ਸਟਾਰਲਾਈਨਰ ਦੇ ਪ੍ਰੋਪਲਸਨ ਸਿਸਟਮ ਦੇ ਪ੍ਰਦਰਸ਼ਨ ਦਾ ਮੁਲਾਂਕਣ ਜਾਰੀ ਰੱਖਿਆ ਹੈ।
  ਖਾਸ ਖਬਰਾਂ