View Details << Back

ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣੀ ਕਮਲਾ ਹੈਰਿਸ, ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ

  ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ (ਡੀਐੱਨਸੀ) ਦੇ ਆਖ਼ਰੀ ਦਿਨ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਰਸਮੀ ਤੌਰ ’ਤੇ ਮਨਜ਼ੂਰ ਕੀਤੀ। ਹੁਣ ਪੰਜ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ। ਇਸ ਮੌਕੇ ਜਨਤਾ ਨੂੰ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਕਮਾਂਡਰ ਇਨ ਚੀਫ ਚੁਣੀ ਗਈ ਤਾਂ ਇਹ ਯਕੀਨੀ ਕਰੇਗੀ ਕਿ ਦੇਸ਼ ਦੇ ਕੋਲ ਦੁਨੀਆ ਦੀ ਸਭ ਤੋਂ ਮਜ਼ਬੂਤ ਤੇ ਸਭ ਤੋਂ ਘਾਤਕ ਬਲ ਹੋਵੇ। ਇਸਦੇ ਨਾਲ ਹੀ ਉਨ੍ਹਾਂ ਗਾਜ਼ਾ ਜੰਗ, ਯੂਕਰੇਨ ਸੰਘਰਸ਼ ਸਣੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਲੀ ਹਿਲੇਰੀ ਕਲਿੰਟਨ ਤੋਂ ਬਾਅਦ ਦੂਜੀ ਮਹਿਲਾ ਬਣ ਗਈ ਹੈ। ਹਿਲੇਰੀ ਚੋਣ ਹਾਰ ਗਈ ਸੀ, ਇਸ ਤਰ੍ਹਾਂ ਕਮਲਾ ਦੇ ਕੋਲ ਇਤਿਹਾਸ ਬਣਾਉਣ ਦਾ ਮੌਕਾ ਹੈ। ਉਹ ਜੇਕਰ ਚੋਣ ਜਿੱਤਦੀ ਹੈ ਤਾਂ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼•ਟਰਪਤੀ ਹੋਵੇਗੀ। ਨੈਸ਼ਨਲ ਕਨਵੈਨਸ਼ਨ ਵਿਚ ਵੀਰਵਾਰ ਨੂੰ ਆਪਣੇ ਸੰਬੋਧਨ ਵਿਚ ਕਮਲਾ ਹੈਰਿਸ ਨੇ ਅੱਤਵਾਦ ਦੇ ਵਿਰੁੱਧ ਡਟ ਕੇ ਮੁਕਾਬਲਾ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਉਹ ਚੋਣ ਜਿੱਤਦੀ ਹੈ ਤਾਂ ਈਰਾਨ ਤੇ ਈਰਾਨ ਸਮਰਥਕ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਤਵਾਦ ਵਿਰੁੱਧ ਇਜ਼ਰਾਈਲ ਆਪਣੀ ਰਾਖੀ ਕਰਨ ਵਿਚ ਸਮਰੱਥ ਹੈ। ਇਸਦੇ ਨਾਲ ਹੀ ਉਨ੍ਹਾਂ ਗਾਜ਼ਾ ਵਿਚ ਬੰਦੀਆਂ ਦੀ ਰਿਹਾਈ ਅਤੇ ਫਲਸਤੀਨੀਆਂ ਨੂੰ ਅਣਮਨੁੱਖੀ ਸਥਿਤੀ ਵਿਚੋਂ ਉਭਾਰਨ ਲਈ ਗਾਜ਼ਾ ਵਿਚ ਛੇਤੀ ਜੰਗਬੰਦੀ ਦਾ ਸਮਰੱਥਨ ਕੀਤਾ। ਕਿਹਾ, ਰਾਸ਼ਟਰਪਤੀ ਜੋਅ ਬਾਈਡਨ ਇਸਦੇ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਯੂਕਰੇਨ ਤੇ ਨਾਟੋ ਸਹਿਯੋਗੀਆਂ ਦੇ ਨਾਲ ਰਹਿਣ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਅਮਰੀਕੀ ਜਨਤਾ ਨੂੰ ਭਰੋਸਾ ਦਿੱਤਾ ਕਿ ਉਹ ਇਹ ਯਕੀਨੀ ਬਣਾਏਗੀ ਕਿ 21ਵੀਂ ਸਦੀ ਵਿਚ ਦੁਨੀਆ ਦੀ ਅਗਵਾਈ ਕਰਨ ਦਾ ਮੁਕਾਬਲਾ ਚੀਨ ਨਾ ਜਿੱਤੇ ਬਲਕਿ ਇਹ ਅਮਰੀਕਾ ਦੇ ਕੋਲ ਹੀ ਰਹੇ।
  ਖਾਸ ਖਬਰਾਂ