View Details << Back

Russia Ukraine War : ਰੂਸ-ਯੂਕਰੇਨ ਜੰਗ ’ਚ ਸ੍ਰੀਲੰਕਾ ਦੇ 16 ਸਾਬਕਾ ਫ਼ੌਜੀਆਂ ਦੀ ਮੌਤ

  ਕੋਲੰਬੋ: ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ-ਯੂਕਰੇਨ ਜੰਗ ’ਚ ਉਨ੍ਹਾਂ ਦੇ ਘੱਟ ਤੋਂ ਘੱਟ 16 ਸਾਬਕਾ ਫੌਜੀ ਮਾਰੇ ਗਏ ਹਨ। ਇਹ ਰੂਸ ਤੇ ਯੂਕਰੇਨ ਵੱਲੋਂ ਜੰਗ ਲੜ ਰਹੇ ਸਨ। ਉਨ੍ਹਾਂ ਨੂੰ ਵਿਦੇਸ਼ੀ ਰੋਜ਼ਗਾਰ ਏਜੰਸੀ ਵੱਲੋਂ ਝੂਠ ਬੋਲ ਕੇ ਲਿਜਾਇਆ ਗਿਆ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਤੇ ਯੂਕਰੇਨ ’ਚ ਮੌਜੂਦ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਵਾਂਗੇ। ਰੱਖਿਆ ਰਾਜ ਮੰਤਰੀ ਪ੍ਰੇਮਿਤਾ ਬੰਡਾਰਾ ਤੇਨਾਕੂਨ ਨੇ ਕਿਹਾ ਕਿ ਸੂਚਨਾ ਹੈ ਕਿ ਦੋਵਾਂ ਦੇਸ਼ਾਂ ’ਚ ਕੁੱਲ ਮਿਲਾ ਕੇ ਸ੍ਰੀਲੰਕਾ ਦੇ 288 ਨਾਗਰਿਕ ਮੌਜੂਦ ਹਨ।

ਸ੍ਰੀਲੰਕਾ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਦੋਵਾਂ ਦੇਸ਼ਾਂ ਦੇ ਸੰਪਰਕ ’ਚ ਹੈ। ਸਥਾਨਕ ਪੁਲਿਸ ਦਾ ਦਾਅਵਾ ਹੈ ਕਿ ਇਕ ਭਾਰਤੀ ਏਜੰਟ ਰਮੇਸ਼ ਵੀ ਸ੍ਰੀਲੰਕਾਈ ਲੋਕਾਂ ਨੂੰ ਭੇਜਣ ਲਈ ਕੰਮ ਕਰ ਰਿਹਾ ਹੈ। ਤੇਨਾਕੂਨ ਨੇ ਕਿਹਾ ਕਿ ਇਹ ਇਕ ਮਨੁੱਖੀ ਤਸਕਰੀ ਮੁਹਿੰਮ ਹੈ, ਜਿਥੇ ਸਾਬਕਾ ਫੌਜੀ ਜੰਗ ਦੇ ਮੋਰਚੇ ’ਤੇ ਪਹੁੰਚਣ ਲਈ ਤੀਜੇ ਦੇਸ਼ ਤੋਂ ਹੋ ਕੇ ਲੰਘਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਕੁਰੂਨੇਗਲਾ ਦੇ ਉੱਤਰ ਪੱਛਮੀ ਖੇਤਰ ’ਚ ਇਸ ਤਰ੍ਹਾਂ ਦੀ ਤਸਕਰੀ ’ਚ ਸ਼ਾਮਲ ਹੋਣ ਦੇ ਦੋਸ਼ ’ਚ ਇਕ ਸੇਵਾਮੁਕਤ ਮੇਜਰ ਜਨਰਲ ਤੇ ਇਕ ਸਾਰਜੈਂਟ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ।
  ਖਾਸ ਖਬਰਾਂ