View Details << Back

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਗੋਲ਼ੀਬਾਰੀ ’ਚ ਜ਼ਖ਼ਮੀ, ਹਾਊਸ ਆਫ ਕਲਚਰ ਦੇ ਬਾਹਰ ਚਲਾਈਆਂ ਗਈਆਂ ਸਨ ਚਾਰ ਗੋਲ਼ੀਆਂ; ਹਿਰਾਸਤ ’ਚ ਸ਼ੱਕੀ

  ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਬੁੱਧਵਾਰ ਦੁਪਹਿਰੇ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਲੋਵਾਕੀਆਈ ਟੀਵੀ ਸਟੇਸ਼ਨ ਟੀਏ3 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਜਧਾਨੀ ਤੋਂ ਕਰੀਬ 150 ਕਿਲੋਮੀਟਰ ਉੱਤਰ-ਪੂਰਬ ’ਚ ਹੈਂਡਲੋਵਾ ਸ਼ਹਿਰ ’ਚ ਹਾਊਸ ਆਫ ਕਲਚਰ ਦੇ ਬਾਹਰ ਚਾਰ ਗੋਲ਼ੀਆਂ ਚਲਾਈਆਂ ਗਈਆਂ। ਇਸ ਦੌਰਾਨ 59 ਸਾਲਾ ਫਿਕੋ ਦੇ ਪੇਟ ’ਚ ਗੋਲ਼ੀ ਲੱਗ ਗਈ। ਇੱਥੇ ਉਨ੍ਹਾਂ ਦੀ ਹਮਾਇਤੀਆਂ ਨਾਲ ਬੈਠਕ ਹੋ ਰਹੀ ਸੀ। ਮਾਮਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਸਲੋਵਾਕ ਟੀਏਐੱਸਆਰ ਸਮਾਚਾਰ ਏਜੰਸੀ ਨੇ ਕਿਹਾ ਕਿ ਸੰਸਦ ਦੇ ਡਿਪਟੀ ਸਪੀਕਰ ਲੁਬੋਸ ਬਲਾਹਾ ਨੇ ਸੰਸਦ ਦੇ ਇਜਲਾਸ ਦੌਰਾਨ ਘਟਨਾ ਦੀ ਪੁਸ਼ਟੀ ਕੀਤੀ ਤੇ ਇਸ ਨੂੰ ਅਗਲੀ ਸੂਚਨਾ ਤੱਕ ਮੁਲਤਵੀ ਕਰ ਦਿੱਤਾ।
  ਖਾਸ ਖਬਰਾਂ