View Details << Back

Sidhu Moosewala ਕਤਲ ਕਾਂਡ ਦੇ ਮੁਲਜ਼ਮ ਮਾਨਸਾ ਦੀ ਅਦਾਲਤ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਏ ਪੇਸ਼, ਸੁਣਵਾਈ 9 ਤੱਕ ਮੁਲਤਵੀ

  ਮਾਨਸਾ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ 25 ਮੁਲਜ਼ਮਾਂ ਦੀ ਸੁਣਵਾਈ ਸ਼ੁੱਕਰਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਹੋਈ। ਜਿਸ ਵਿੱਚ 21 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ 21 ਮੁਲਜ਼ਮ ਪੇਸ਼ ਹੋਏ। ਜਦੋਂ ਕਿ ਚਾਰ ਮੁਲਜ਼ਮ ਸਚਿਨ ਭਿਵਾਨੀ, ਸਚਿਨ ਥਾਪਨ, ਕਪਿਲ ਪੰਡਿਤ ਅਤੇ ਦੀਪਕ ਮੈਂਡੀ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਪੇਸ਼ ਨਹੀਂ ਹੋਏ ਅਤੇ ਅਦਾਲਤ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ।

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ 'ਚ ਮੰਗੀ ਰਿਪੋਰਟ
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਮੰਗੀ ਗਈ ਰਿਪੋਰਟ ’ਤੇ ਅਦਾਲਤ ਨੇ ਹਾਲੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਚਾਰ ਵਿਅਕਤੀਆਂ ਨੇ ਕੇਸ ਵਿੱਚੋਂ ਡਿਸਚਾਰਜ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਉਨ੍ਹਾਂ ਵਿੱਚੋਂ ਤਿੰਨ ਦੇ ਜਵਾਬ ਦੇ ਦਿੱਤੇ ਗਏ ਹਨ ਅਤੇ ਇੱਕ ਵਿਅਕਤੀ ਦੀ ਪਟੀਸ਼ਨ ਦਾ ਜਵਾਬ ਅਜੇ ਪੈਂਡਿੰਗ ਹੈ। ਜਿਸ ਦੀ ਸੁਣਵਾਈ ਵੀ ਅਦਾਲਤ ਵੱਲੋਂ 9 ਅਪ੍ਰੈਲ 2024 'ਤੇ ਰੱਖੀ ਗਈ ਹੈ।
  ਖਾਸ ਖਬਰਾਂ