View Details << Back

CSK v GT : ਰੁਤੂਰਾਜ ਨੇ ਲਗਾਇਆ ਅਰਧ ਸੈਂਕੜਾ, ਤੋੜਿਆ ਸਚਿਨ ਦਾ ਰਿਕਾਰਡ

  ਗੁਜਰਾਤ ਟਾਇਟਨਸ ਦੇ ਵਿਰੁੱਧ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਗਾਇਕਵਾੜ ਨੇ 48 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕੇ ਅਤੇ 5 ਛੱਕੇ ਲਗਾਏ। ਗਾਇਕਵਾੜ ਦਾ ਇਸ ਸੀਜ਼ਨ ਵਿਚ ਇਹ ਪਹਿਲਾ ਅਰਧ ਸੈਂਕੜਾ ਹੈ। ਇਸ ਅਰਧ ਸੈਂਕੜੇ ਦੇ ਲਗਾਉਣ ਦੇ ਨਾਲ ਹੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਇਕ ਰਿਕਾਰਡ ਤੋੜ ਦਿੱਤਾ ਹੈ।
ਗਾਇਕਵਾੜ 28 ਮੈਚਾਂ ਵਿਚ ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਮਹਾਨ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ। ਸਚਿਨ ਨੇ ਆਈ. ਪੀ. ਐੱਲ. ਵਿਚ 28 ਮੈਚਾਂ 'ਚ 901 ਦੌੜਾਂ ਬਣਾਈਆਂ। ਤਾਂ ਗਾਇਕਵਾੜ ਨੇ 28 ਮੈਚਾਂ ਵਿਚ 947 ਦੌੜਾਂ ਬਣਾਈਆਂ ਹਨ।
  ਖਾਸ ਖਬਰਾਂ