View Details << Back

ਇਸ ਸਾਲ ਮੌਨਸੂਨ ’ਚ ਹੋ ਸਕਦੀ ਹੈ ਜ਼ਿਆਦਾ ਬਾਰਿਸ਼, ਵੱਡੇ ਪੱਧਰ ’ਤੇ ਹੋ ਰਹੀਆਂ ਪੌਣ-ਪਾਣੀ ਸਬੰਧੀ ਘਟਨਾਵਾਂ ਮੌਨਸੂਨ ਲਈ ਅਨੁਕੂਲ

  ਨਵੀਂ ਦਿੱਲੀ: ਦੇਸ਼ ਦਾ ਵੱਡਾ ਹਿੱਸਾ ਗਰਮੀ ਨਾਲ ਤਪ ਰਿਹਾ ਹੈ। ਇਸ ਦੌਰਾਨ ਮੌਸਮ ਵਿਗਿਆਨੀ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਸਾਲ ਮੌਨਸੂਨ ਦੌਰਾਨ ਚੰਗੀ ਬਾਰਿਸ਼ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਰਤਿਊਂਜੈ ਮਹਾਪਾਤਰ ਨੇ ਕਿਹਾ ਕਿ ਇਸ ਸਾਲ ਵੱਡੇ ਪੱਧਰ ’ਤੇ ਪੌਣ-ਪਾਣੀ ਸਬੰਧੀ ਘਟਨਾਵਾਂ ਦੱਖਣੀ-ਪੱਛਮੀ ਮੌਨਸੂਨ ਲਈ ਅਨੁਕੂਲ ਹਨ।

ਮਹਾਪਾਤਰ ਨੇ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਾਲ ਜੂਨ ਦੀ ਸ਼ੁਰੂਆਤ ਤੱਕ ਅਲ ਨੀਨੋ ਦਾ ਅਸਰ ਘੱਟ ਹੁੰਦਾ ਦਿਸ ਰਿਹਾ ਹੈ। ਜੁਲਾਈ ਤੋਂ ਸਤੰਬਰ ’ਚ ਲਾ ਨੀਨਾ ਦੀ ਸਥਿਤੀ ਦੇਖੀ ਜਾ ਸਕਦੀ ਹੈ। ਮੱਧ ਪ੍ਰਸ਼ਾਂਤ ਮਹਾਸਾਗਰ ਦੇ ਠੰਢਾ ਹੋਣ ਦੀ ਘਟਨਾ ਨੂੰ ਲਾ ਨੀਨਾ ਕਹਿੰਦੇ ਹਨ। ਮਜ਼ਬੂਤ ਅਲ ਨੀਨੋ ਦੀ ਘਟਨਾ ਕਮਜ਼ੋਰ ਮੌਨਸੂਨ ਦੀ ਸਥਿਤੀ ਨੂੰ ਦਰਸਾਉਂਦੀ ਹੈ, ਇਸ ਕਾਰਨ ਭਾਰਤ ਦੇ ਦੱਖਣੀ-ਪੂਰਬੀ ਏਸ਼ੀਆ ਖੇਤਰ ’ਚ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਲਾ ਨੀਨੋ ਨਾਲ ਭਾਰਤ ’ਚ ਜ਼ਿਆਦਾ ਮੌਨਸੂਨ ਦੀ ਬਾਰਿਸ਼ ਹੁੰਦੀ ਹੈ।

ਮਹਾਪਾਤਰ ਨੇ ਕਿਹਾ ਕਿ ਲਾ ਨੀਨਾ ਦੀ ਘਟਨਾ ਭਾਰਤੀ ਮੌਨਸੂਨ ਲਈ ਚੰਗਾ ਹੈ। ਉੱਥੇ ਅਲ ਨੀਨੋ ਦੀ ਘਟਨਾ ਚੰਗੀ ਨਹੀਂ ਹੈ। 60 ਫ਼ੀਸਦੀ ਸਾਲਾਂ ’ਚ ਅਲ ਨੀਨੋ ਦਾ ਭਾਰਤੀ ਮੌਨਸੂਨ ’ਤੇ ਨਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਬਰਫ਼ਬਾਰੀ ਵੀ ਘੱਟ ਹੋਈ ਹੈ। ਇਹ ਇਕ ਹੋਰ ਸਕਾਰਾਤਮਕ ਕਾਰਕ ਹੈ। ਇਸ ਲਈ ਵੱਡੇ ਪੱਧਰ ’ਤੇ ਪੌਣ-ਪਾਣੀ ਸਬੰਧੀ ਘਟਨਾਵਾਂ ਮੌਨਸੂਨ ਲਈ ਅਨੁਕੂਲ ਹਨ।
  ਖਾਸ ਖਬਰਾਂ