View Details << Back

ਆਸਟ੍ਰੇਲੀਆ 'ਚ ਖਾਲਿਸਤਾਨ ਸਮਰਥਕਾਂ ਦੀ ਗੁੰਡਾਗਰਦੀ, ਭਾਰਤੀ ਵਿਦਿਆਰਥੀ 'ਤੇ ਰਾਡ ਨਾਲ ਹਮਲਾ; ਬਣਾਉਂਦੇ ਰਹੇ ਵੀਡੀਓ

  ਮੈਲਬੌਰਨ: ਸਿਡਨੀ ਦੇ ਉਪਨਗਰ ਮੈਰੀਲੈਂਡ ’ਚ ਖ਼ਾਲਿਸਤਾਨੀ ਹਮਾਇਤੀਆਂ ਨੇ ਇਕ ਭਾਰਤੀ ਵਿਦਿਆਰਥੀ ਦੀ ਰਾਡ ਨਾਲ ਕੁੱਟਮਾਰ ਕਰ ਦਿੱਤੀ। ਹਮਲੇ ਸਮੇਂ ਉਹ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਪਾਰਟ ਟਾਈਮ ਡਰਾਈਵਰ ਦੀ ਨੌਕਰੀ ਕਰਨ ਵਾਲੇ 23 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਜਦੋਂ ਉਹ ਕੰਮ ’ਤੇ ਜਾ ਰਿਹਾ ਸੀ ਤਾਂ ਚਾਰ-ਪੰਜ ਖ਼ਾਲਿਸਤਾਨ ਹਮਾਇਤੀਆਂ ਨੇ ਹਮਲਾ ਕਰ ਦਿੱਤਾ। ਉਸ ਸਮੇਂ ਉਹ ਡਰਾਈਵਿੰਗ ਸੀਟ ’ਤੇ ਬੈਠਿਆ ਹੋਇਆ ਸੀ। ਉਸ ਨੂੰ ਗੱਡੀ ’ਚੋਂ ਬਾਹਰ ਖਿੱਚ ਲਿਆ ਗਿਆ ਤੇ ਸਭ ਮਿਲ ਕੇ ਉਸ ਨੂੰ ਰਾਡ ਨਾਲ ਕੁੱਟਣ ਲੱਗੇ। ਹਮਲੇ ਦੌਰਾਨ ਦੋ ਜਣੇ ਵੀਡੀਓ ਬਣਾ ਰਹੇ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਉਹ ਕਹਿ ਰਹੇ ਸਨ ਕਿ ਇਹ ਖ਼ਾਲਿਸਤਾਨ ਮੁੱਦੇ ਦਾ ਵਿਰੋਧ ਕਰਨ ਦਾ ਇਕ ਸਬਕ ਹੈ। ਜੇ ਨਾ ਸੁਧਰੇ ਤਾਂ ਅੱਗੇ ਹੋਰ ਸਬਕ ਸਿੱਖਣ ਲਈ ਤਿਆਰ ਰਹਿਣਾ। ਨਿਊ ਸਾਊਥ ਵੇਲਜ਼ ਪੁਲਿਸ ਨੇ ਸੂਚਨਾ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਸ ਦੇ ਸਿਰ, ਪੈਰ ਅਤੇ ਹੱਥ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
  ਖਾਸ ਖਬਰਾਂ