View Details << Back

H-1B Visa ਧਾਰਕਾਂ ਲਈ ਖੁਸ਼ਖਬਰੀ, ਕੈਨੇਡਾ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਪਰਿਵਾਰਕ ਮੈਂਬਰਾਂ ਨੂੰ ਵੀ ਹੋਵੇਗਾ ਫਾਇਦਾ

  Canada H-1B Visa : ਕੈਨੇਡਾ ਨੇ ਅਮਰੀਕੀ H-1B ਵੀਜ਼ਾ ਧਾਰਕਾਂ ਲਈ ਵੱਡਾ ਕਦਮ ਚੁੱਕਿਆ ਹੈ। ਹੁਣ 10,000 ਅਮਰੀਕੀ H-1B ਵੀਜ਼ਾ ਧਾਰਕਾਂ ਨੂੰ ਕੈਨੇਡਾ 'ਚ ਆ ਕੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਇਕ ਓਪਨ ਵਰਕ ਪਰਮਿਟ ਸਟ੍ਰੀਮ ਤਿਆਰ ਕੀਤਾ ਜਾਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ 27 ਜੂਨ ਨੂੰ ਇਸ ਦਾ ਐਲਾਨ ਕੀਤਾ। ਇਕ ਅਧਿਕਾਰਤ ਰਿਲੀਜ਼ ਅਨੁਸਾਰ, ਕੈਨੇਡੀਅਨ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਰਕ ਪਰਮਿਟ ਵੀ ਪ੍ਰਦਾਨ ਕੀਤੇ ਜਾਣਗੇ।


ਮੰਤਰਾਲੇ ਵੱਲੋਂ ਆਇਆ ਬਿਆਨ

ਮੰਤਰਾਲੇ ਨੇ ਕਿਹਾ, 'ਉੱਚ-ਤਕਨੀਕੀ ਖੇਤਰਾਂ 'ਚ ਹਜ਼ਾਰਾਂ ਮੁਲਾਜ਼ਮ ਉਨ੍ਹਾਂ ਕੰਪਨੀਆਂ 'ਚ ਤਾਇਨਾਤ ਹਨ ਜਿਨ੍ਹਾਂ ਦਾ ਕੈਨੇਡਾ ਤੇ ਅਮਰੀਕਾ ਦੋਵਾਂ 'ਚ ਵੰਡੇ ਕੰਮਕਾਜ ਹਨ। ਅਮਰੀਕਾ ਵਿੱਚ ਕੰਮ ਕਰਨ ਵਾਲੇ ਲੋਕ ਅਕਸਰ H-1B ਸਪੈਸ਼ਲਿਟੀ ਆਕੂਪੇਸ਼ਨ ਵੀਜ਼ਾ ਰੱਖਦੇ ਹਨ। 16 ਜੁਲਾਈ, 2023 ਤਕ ਅਮਰੀਕਾ ਵਿਚ H-1B Speciality Occupation Visa ਧਾਰਕ ਅਤੇ ਉਨ੍ਹਾਂ ਨਾਲ ਆਉਣ ਵਾਲੇ ਤਤਕਾਲ ਪਰਿਵਾਰ ਦੇ ਮੈਂਬਰ, ਕੈਨੇਡਾ ਆਉਣ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।'

ਤਿੰਨ ਸਾਲ ਤਕ ਦੀ ਮਿਆਦ ਦਾ ਮਿਲੇਗਾ ਵਰਕ ਪਰਮਿਟ

ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਫੈਸਲੇ ਤਹਿਤ ਪ੍ਰਵਾਨਿਤ ਬਿਨੈਕਾਰਾਂ ਨੂੰ ਤਿੰਨ ਸਾਲ ਤਕ ਦੀ ਮਿਆਦ ਲਈ ਓਪਨ ਵਰਕ ਪਰਮਿਟ ਦਿੱਤੇ ਜਾਣਗੇ। ਮੰਤਰਾਲੇ ਦੀ ਰਿਲੀਜ਼ ਵਿੱਚ ਕਿਹਾ ਗਿਆ ਹੈ, 'ਯੂਐਸ ਵੀਜ਼ਾ ਧਾਰਕ ਕੈਨੇਡਾ 'ਚ ਕਿਤੇ ਵੀ ਲਗਪਗ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰਨ ਦੇ ਯੋਗ ਹੋਣਗੇ।" ਪਰਿਵਾਰਕ ਮੈਂਬਰ ਜਿਵੇਂ ਕਿ ਪਤੀ/ਪਤਨੀ ਤੇ ਨਿਰਭਰ ਵਿਅਕਤੀ ਲੋੜ ਅਨੁਸਾਰ ਕੰਮ ਜਾਂ ਅਧਿਐਨ ਪਰਮਿਟ ਦੇ ਨਾਲ ਅਸਥਾਈ ਨਿਵਾਸੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ।'
  ਖਾਸ ਖਬਰਾਂ