View Details << Back

ਕੋਰੋਨਾ ਦਾ ਹੋਰ ਵਧਿਆ ਗ੍ਰਾਫ ਪੰਜ ਨਵੇਂ ਅਤੇ 18 ਸੰਪਰਕ ਕੇਸਾਂ ਦੀ ਪੁਸ਼ਟੀ

  ਅੰਮਿ੍ਤਸਰ : ਕੋਰੋਨਾ ਦੀ ਵਧੀ ਤੇਜੀ ਕਾਰਨ ਇਕ ਵਾਰ ਮੁੜ ਤੋਂ ਸ਼ਹਿਰ ਵਾਸੀਆਂ ਦੇ ਸਾਹ ਸੂਤ ਦਿੱਤੇ ਹਨ। ਮੰਗਲਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਲੈਬ ਅਤੇ ਜ਼ਿਲ੍ਹਾ ਸਿਵਲ ਸਰਜਨ ਦਫ਼ਤਰ ਤੋਂ ਪ੍ਰਰਾਪਤ ਅੰਕੜਿਆਂ ਅਨੁਸਾਰ ਨਵੇਂ ਕੋਰੋਨਾ 5 ਕੇਸਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਜਦ ਕਿ 18 ਸੰਪਰਕ ਕੇਸਾਂ ਦੀ ਵੱਡੀ ਗਿਣਤੀ ਵੀ ਸਾਹਮਣੇ ਆਈ ਹੈ, ਜਿਸ ਨਾਲ ਸਿਹਤ ਵਿਭਾਗ ਵਿਚ ਮੁੜ ਪੇ੍ਸ਼ਾਨੀ ਵਾਲਾ ਆਲਮ ਸਾਫ਼ ਨਜ਼ਰ ਪਿਆ। ਜ਼ਿਲ੍ਹਾ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਅਤੇ ਮੈਡੀਕਲ ਸੁਪਰੀਡੈਂਟ ਗੁਰੂ ਨਾਨਕ ਦੇਵ ਹਸਪਤਾਲ ਡਾਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੋਰੋਨਾ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ। ਮੁੜ ਤੋਂ ਇਹ ਕੁਝ ਕੇਸਾਂ ਰਾਹੀਂ ਸਾਹਮਣੇ ਆ ਰਹੀ ਹੈ। ਉਨਾਂ੍ਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਆਪਸੀ ਦੂਰੀ ਜ਼ਰੂਰ ਬਣਾਈ ਜਾਵੇ ਅਤੇ ਹੋ ਸਕੇ ਤਾਂ ਮਾਸਕ ਦੀ ਵਰਤੋਂ ਵੀ ਸ਼ੁਰੂ ਕੀਤੀ ਜਾਵੇ। ਵੱਡੇ ਇਕੱਠ, ਪੋ੍ਗਰਾਮ ਧਰਨੇ ਕਰਨ ਤੋਂ ਬਚਿਆ ਜਾਵੇ ਤਾਂ ਜੋ ਇਹ ਮਹਾਮਾਰੀ ਮੁੜ ਨਾ ਫੈਲ ਸਕੇ। ਉਨਾਂ੍ਹ ਸ਼ਹਿਰ ਵਾਸੀਆਂ ਨੂੰ ਇਹ ਵੀ ਕਿਹਾ ਕਿ ਕਿਸੇ ਕਿਸਮ ਘਬਰਾਹਟ ਦੀ ਲੋੜ ਨਹੀਂ ਹੈ। ਹਰ ਤਰਾਂ੍ਹ ਦੇ ਪ੍ਰਬੰਧ ਮਹਾਮਾਰੀ ਨਾਲ ਲੜਣ ਲਈ ਮੌਜੂਦ ਹਨ ਅਤੇ ਸਿਹਤ ਵਿਭਾਗ ਇਸ ਪ੍ਰਤੀ ਸਤਰਕ ਹੈ।
  ਖਾਸ ਖਬਰਾਂ