View Details << Back    

ਸਵਦੇਸ਼ੀ ਪਣਡੁੱਬੀ ਆਈ ਐੱਨ ਐੱਸ ਵਾਘਸ਼ੀਰ ’ਤੇ ਸਵਾਰ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ

  
  
Share
  ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਰਨਾਟਕ ਦੇ ਕਾਰਵਾੜ ਨੇਵਲ ਬੇਸ ਵਿਚ ਭਾਰਤੀ ਜਲ ਸੈਨਾ ਦੀ ਸਵਦੇਸ਼ੀ ਪਣਡੁੱਬੀ ਆਈ ਐੱਨ ਐੱਸ ਵਾਘਸ਼ੀਰ ’ਤੇ ਯਾਤਰਾ ਕੀਤੀ। ਉਹ ਪਣਡੁੱਬੀ ਵਿਚ ਸਵਾਰ ਹੋਣ ਵਾਲੇ ਦੂਜੇ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉਸ ਵੇਲੇ ਦੇ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਨੇ ਪਣਡੁੱਬੀ ਵਿਚ ਯਾਤਰਾ ਕੀਤੀ ਸੀ। ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਵੀ ਨਾਲ ਸਨ। ਰਾਸ਼ਟਰਪਤੀ ਜਲ ਸੈਨਾ ਦੀ ਵਰਦੀ ਪਾ ਕੇ ਪਣਡੁੱਬੀ ਵਿਚ ਪੁੱਜੇ। ਰਾਸ਼ਟਰਪਤੀ ਮੁਰਮੂ ਦੀ ਕਲਵਰੀ ਸ਼੍ਰੇਣੀ ਵਿਚ ਇਹ ਪਹਿਲੀ ਤੇ ਕਿਸੇ ਰਾਸ਼ਟਰਪਤੀ ਦੀ ਦੂਜੀ ਯਾਤਰਾ ਹੈ।
  LATEST UPDATES