View Details << Back    

ਜੀ ਰਾਮ ਜੀ ਬਿੱਲ ਲੋਕ ਸਭਾ ’ਚ ਪੇਸ਼

  
  
Share
  ਵੀਹ ਸਾਲ ਪੁਰਾਣੇ ਮਗਨਰੇਗਾ ਬਿੱਲ ਨੂੰ ਬਦਲਣ ਅਤੇ ਦਿਹਾੜੀਆਂ ਵਧਾ ਕੇ 125 ਕਰਨ ਦੀ ਗਾਰੰਟੀ ਵਾਲਾ ਵਿਕਸਤ ਭਾਰਤ ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) (ਵੀ ਬੀ-ਜੀ ਰਾਮ ਜੀ) ਬਿੱਲ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਲੋਕ ਸਭਾ ’ਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਨਵਾਂ ਬਿੱਲ ਨਾ ਸਿਰਫ਼ ਮਹਾਤਮਾ ਗਾਂਧੀ ਦੇ ਪਿੰਡਾਂ ਨੂੰ ਆਤਮ-ਨਿਰਭਰ ਬਣਾਉਣ ਦੇ ਸੁਫਨੇ ਨੂੰ ਪੂਰਾ ਕਰੇਗਾ ਸਗੋਂ ਇਸ ਨਾਲ ਰੁਜ਼ਗਾਰ ਵੀ ਯਕੀਨੀ ਬਣੇਗਾ। ਪੇਂਡੂ ਵਿਕਾਸ ਮੰਤਰੀ ਚੌਹਾਨ ਨੇ ਕਿਹਾ ਕਿ ਬਿੱਲ ਨਾਲ ਪਿੰਡਾਂ ਦਾ ਚੌਤਰਫਾ ਵਿਕਾਸ ਹੋਵੇਗਾ ਅਤੇ ਲੋਕ ਗਰੀਬੀ ਤੋਂ ਮੁਕਤ ਹੋਣਗੇ। ਕਾਂਗਰਸ ਦੇ ਜੈਪ੍ਰਕਾਸ਼ ਨੇ ਕਿਹਾ ਕਿ ਬਿੱਲ ’ਚੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਮ ਹਟਾ ਦਿੱਤਾ ਗਿਆ ਹੈ ਜੋ ਸਭ ਤੋਂ ਵੱਡਾ ਅਪਰਾਧ ਹੈ। ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਨੇ ਮਗਨਰੇਗਾ ਦਾ ਨਵਾਂ ਨਾਮ ਰੱਖ ਕੇ ਸਰਕਾਰ ’ਤੇ ਮਹਾਤਮਾ ਗਾਂਧੀ ਅਤੇ ਰਾਬਿੰਦਰਨਾਥ ਟੈਗੋਰ, ਜਿਨ੍ਹਾਂ ਰਾਸ਼ਟਰਪਿਤਾ ਨੂੰ ਮਹਾਤਮਾ ਦਾ ਖ਼ਿਤਾਬ ਦਿੱਤਾ ਸੀ, ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਬਿੱਲ ਰਾਹੀਂ ਮਹਾਤਮਾ ਗਾਂਧੀ ਦੇ ਰਾਮ ਰਾਜ ਦੇ ਵਿਚਾਰ ਨੂੰ ਢਾਹ ਲਗਾ ਰਹੀ ਹੈ। ਇਸ ਦੌਰਾਨ ਸੀ ਪੀ ਐੱਮ, ਸੀ ਪੀ ਆਈ, ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ, ਆਰ ਐੱਸ ਪੀ ਅਤੇ ਆਲ ਇੰਡੀਆ ਫਾਰਵਰਡ ਬਲਾਕ ਨੇ ਸਾਂਝਾ ਬਿਆਨ ਜਾਰੀ ਕਰਕੇ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਬਿੱਲ ਵਾਪਸ ਨਾ ਲਿਆ ਗਿਆ ਤਾਂ 22 ਦਸੰਬਰ ਨੂੰ ਪ੍ਰਦਰਸ਼ਨ ਕੀਤੇ ਜਾਣਗੇ। ਨਰੇਗਾ ਸੰਘਰਸ਼ ਮੋਰਚਾ ਅਤੇ ਸਮਾਜਿਕ ਕਾਰਕੁਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਬਿੱਲ ਵਾਪਸ ਨਾ ਲਿਆ ਗਿਆ ਤਾਂ 19 ਦਸੰਬਰ ਤੋਂ ਪ੍ਰਦਰਸ਼ਨ ਸ਼ੁਰੂ ਹੋਣਗੇ।
  LATEST UPDATES