View Details << Back    

Air India ਨੂੰ ਫਿਊਲ ਸਵਿੱਚ ਦੇ ਲਾਕਿੰਗ ਸਿਸਟਮ ’ਚ ਨਹੀਂ ਮਿਲੀ ਗੜਬੜੀ, DGCA ਨੇ ਹਵਾਈ ਕੰਪਨੀਆਂ ਨੂੰ ਦਿੱਤਾ ਸੀ ਸੱਤ ਦਿਨਾਂ ’ਚ ਜਾਂਚ ਕਰਨ ਦਾ ਹੁਕਮ

  
  
Share
  ਏਅਰ ਇੰਡੀਆ ਨੇ ਆਪਣੇ ਬੋਇੰਗ 787 ਜਹਾਜ਼ਾਂ ’ਚ ਫਿਊਲ ਕੰਟਰੋਲ ਸਵਿੱਚ ਦੇ ਲਾਕਿੰਗ ਸਿਸਟਮ ਦੀ ਜਾਂਚ ਬੁੱਧਵਾਰ ਨੂੰ ਪੂਰੀ ਕਰ ਲਈ ਤੇ ਇਸ ਵਿਚ ਕੋਈ ਗੜਬੜੀ ਨਹੀਂ ਮਿਲੀ। ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਸੋਮਵਾਰ ਨੂੰ ਹਵਾਈ ਕੰਪਨੀਆਂ ਨੂੰ ਉਨ੍ਹਾਂ ਦੇ ਬੋਇੰਗ 787 ਤੇ 737 ਜਹਾਜ਼ਾਂ ’ਚ ਫਿਊਲ ਸਵਿੱਚ ਲਾਕਿੰਗ ਪ੍ਰਣਾਲੀ ਦੀ ਸੱਤ ਦਿਨਾਂ ਵਿਚ ਜਾਂਚ ਕਰਨ ਲਈ ਕਿਹਾ ਸੀ। ਇਹ ਹੁਕਮ ਏਅਰ ਇੰਡੀਆ ਦੇ ਬੋਇੰਗ 787 ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਆਉਣ ਦੇ ਕੁਝ ਦਿਨਾਂ ਬਾਅਦ ਦਿੱਤਾ ਗਿਆ ਸੀ। ਏਅਰ ਇੰਡੀਆ ਦੇ ਪਾਇਲਟਾਂ ਨੂੰ ਭੇਜੇ ਗਏ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਫ਼ਤੇ ਦੇ ਅਖੀਰ ਵਿਚ ਸਾਡੀ ਇੰਜੀਨੀਅਰਿੰਗ ਟੀਮ ਨੇ ਸਾਡੇ ਸਾਰੇ ਬੋਇੰਗ 787 ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿੱਚ (ਐੱਫਸੀਐੱਸ) ਨੂੰ ਲਾਕ ਕਰਨ ਦੀ ਪ੍ਰਣਾਲੀ ਦਾ ਇਹਤਿਆਤੀ ਨਿਰੀਖਣ ਸ਼ੁਰੂ ਕੀਤਾ। ਨਿਰੀਖਣ ਪੂਰਾ ਹੋ ਗਿਆ ਹੈ ਤੇ ਕੋਈ ਗੜਬੜੀ ਨਹੀਂ ਮਿਲੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬੋਇੰਗ ਦੇ ਰੱਖ-ਰਖਾਅ ਪ੍ਰੋਗਰਾਮ ਮੁਤਾਬਕ ਸਾਰੇ ਬੋਇੰਗ 787-8 ਜਹਾਜ਼ਾਂ ਵਿਚ ਥਰਾਟਲ ਕੰਟਰੋਲ ਮਾਡਿਊਲ ਬਦਲਿਆ ਗਿਆ ਹੈ। ਐੱਫਸੀਐੱਸ ਇਸ ਮਾਡਿਊਲ ਦਾ ਹਿੱਸਾ ਹੈ। ਫਿਊਲ ਕੰਟਰੋਲ ਸਵਿੱਚ ਜਹਾਜ਼ ਦੇ ਇੰਜਣ ਵਿਚ ਈਂਧਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਹਨ। ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਨੇ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸਾਗ੍ਰਸਤ ਹੋਣ ’ਤੇ ਸ਼ਨਿਚਰਵਾਰ ਨੂੰ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ ਸੀ। ਇਸ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਜਹਾਜ਼ ਦੇ ਫਿਊਲ ਕੰਟਰੋਲ ਸਵਿੱਚ ਉਡਾਣ ਭਰਨ ਦੇ ਕੁਝ ਹੀ ਸਕਿੰਟਾਂ ’ਚ ਬੰਦ ਹੋ ਗਏ ਸਨ ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
  LATEST UPDATES