View Details << Back    

ਅਮਰੀਕਾ ਤੱਕ ਪਹੁੰਚਣ ਵਾਲੀ ਪਰਮਾਣੂ ਬੈਲਿਸਟਿਕ ਮਿਜ਼ਾਈਲ ਬਣਾ ਰਿਹਾ ਪਾਕਿ, ਅਮਰੀਕਾ ਨੂੰ ਭਾਰਤ ਵੱਲੋਂ ਦਖਲ ਦੇਣ ਤੋਂ ਰੋਕਣ ਲਈ ਚੁੱਕਿਆ ਕਦਮ

  
  
Share
  ਪਾਕਿਸਤਾਨੀ ਫ਼ੌਜ ਗੁਪਤ ਢੰਗ ਨਾਲ ਪਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਤਿਆਰ ਕਰ ਰਹੀ ਹੈ, ਜੋ ਅਮਰੀਕਾ ਤੱਕ ਪਹੁੰਚ ਸਕਦੀ ਹੈ। ‘ਫਾਰੇਨ ਅਫੇਅਰਜ਼’ ਦੀ ਇਹ ਰਿਪੋਰਟ ਅਜਿਹੀਆਂ ਖਬਰਾਂ ਵਿਚਾਲੇ ਆਈ ਹੈ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ, ਚੀਨ ਦੇ ਸਹਿਯੋਗ ਨਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਉੱਨਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਪਾਕਿਸਤਾਨ ਅਜਿਹੀ ਮਿਜ਼ਾਈਲ ਹਾਸਲ ਕਰਦਾ ਹੈ ਤਾਂ ਵਾਸ਼ਿੰਗਟਨ ਉਸ ਨੂੰ ਆਪਣਾ ‘ਪਰਮਾਣੂ ਵਿਰੋਧੀ’ ਐਲਾਨ ਦੇਵੇਗਾ। ਪਰਮਾਣੂ ਹਥਿਆਰ ਰੱਖਣ ਵਾਲਾ ਕੋਈ ਵੀ ਦੇਸ਼, ਜਿਸ ਨੂੰ ਅਮਰੀਕਾ ਲਈ ਸੰਭਾਵੀ ਖਤਰਾ ਜਾਂ ਵਿਰੋਧੀ ਮੰਨਿਆ ਜਾਂਦਾ ਹੈ, ਉਸ ਨੂੰ ਪਰਮਾਣੂ ਵਿਰੋਧੀ ਮੰਨਿਆ ਜਾਂਦਾ ਹੈ। ਮੌਜੂਦਾ ਸਮੇਂ ’ਚ ਰੂਸ, ਚੀਨ ਅਤੇ ਉੱਤਰ ਕੋਰੀਆ ਨੂੰ ਅਮਰੀਕਾ ਦਾ ਵਿਰੋਧੀ ਮੰਨਿਆ ਜਾਂਦਾ ਹੈ। ਹਾਲਾਂਕਿ ਪਾਕਿਸਤਾਨ ਨੇ ਹਮੇਸ਼ਾ ਦਾਅਵਾ ਕੀਤਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਭਾਰਤ ਨੂੰ ਰੋਕਣ ’ਤੇ ਕੇਂਦ੍ਰਿਤ ਹੈ। ਇਸ ਦੀ ਨੀਤੀ ਛੋਟੀ ਅਤੇ ਘੱਟ ਦੂਰੀ ਦੀਆਂ ਮਿਜ਼ਾਈਲਾਂ ਨੂੰ ਤਿਆਰ ਕਰਨ ’ਤੇ ਰਹੀ ਹੈ। ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲਾਂ (ਆਈਸੀਬੀਐੱਮ) ਪਰਮਾਣੂ ਅਤੇ ਰਵਾਇਤੀ ਦੋਵੇਂ ਤਰ੍ਹਾਂ ਦੇ ਵਾਰਹੈੱਡ ਨਾਲ ਲੈਸ ਹੋ ਸਕਦੀਆਂ ਹਨ। ਇਹ 5,500 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਟੀਚਾ ਭੇਦਣ ’ਚ ਸਮਰੱਥ ਹਨ। ਮੌਜੂਦਾ ਸਮੇਂ ’ਚ ਪਾਕਿਸਤਾਨ ਕੋਲ ਕੋਈ ਆਈਸੀਬੀਐੱਮ ਨਹੀਂ ਹੈ। ਸਾਲ 2022 ’ਚ ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਮੱਧ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਪ੍ਰੀਖਣ ਕੀਤਾ, ਜੋ 2700 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਟੀਚੇ ਨੂੰ ਭੇਦ ਸਕਦੀ ਹੈ। ਇਸ ਨਾਲ ਕਈ ਭਾਰਤੀ ਸ਼ਹਿਰ ਇਸ ਦੇ ਘੇਰੇ ’ਚ ਆ ਸਕਦੇ ਹਨ।
  LATEST UPDATES