View Details << Back    

ਭਾਰਤ ਕੋਲ ਬਹੁਤ ਪੈਸਾ, ਮਦਦ ਦੀ ਕੀ ਲੋੜ; ਅਮਰੀਕੀ ਰਾਸ਼ਟਰਪਤੀ ਨੇ ਪੁੱਛਿਆ- ਮਤਦਾਨ ਲਈ ਕਿਉਂ ਦਈਏ 2.1 ਕਰੋੜ ਡਾਲਰ

  
  
Share
  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਭਾਰਤ ’ਚ ਮਤਦਾਨ’ ਵਧਾਉਣ ਲਈ ਅਮਰੀਕਾ ਵੱਲੋਂ 2.1 ਕਰੋੜ ਡਾਲਰ ਦੀ ਸਹਾਇਤਾ ਦਿੱਤੇ ਜਾਣ ’ਤੇ ਸਵਾਲ ਉਠਾਇਆ ਹੈ। ਟਰੰਪ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ (ਡੀਓਜੀਈ) ਵੱਲੋਂ ਭਾਰਤ ਨੂੰ ਵੋਟਰ ਟਰਨਆਊਟ ਵਧਾਉਣ ਲਈ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਰੱਦ ਕਰਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤ ਕੋਲ ਬਹੁਤ ਪੈਸਾ ਹੈ। ਫਿਰ ਅਸੀਂ ਉਸ ਨੂੰ 2.1 ਕਰੋੜ ਡਾਲਰ ਦੀ ਰਕਮ ਕਿਉਂ ਦੇ ਰਹੇ ਹਾਂ? ਸਾਡੇ ਲਈ ਉਹ ਵਿਸ਼ਵ ਦਾ ਸਭ ਤੋਂ ਵੱਧ ਟੈਕਸ ਲਾਉਣ ਵਾਲਾ ਦੇਸ਼ ਹੈ। ਉਨ੍ਹਾਂ ਦੇ ਟੈਰਿਫ ਇੰਨੇ ਵੱਧ ਹਨ ਕਿ ਅਸੀਂ ਉਨ੍ਹਾਂ ਦੇ ਦੇਸ਼ ’ਚ ਕਦਮ ਵੀ ਨਹੀਂ ਰੱਖ ਪਾ ਰਹੇ ਹਾਂ। ਟਰੰਪ ਨੇ ਫਲੋਰਿਡਾ ਸਥਿਤ ਆਪਣੇ ਨਿਵਾਸ ਮਾਰ-ਏ-ਲਾਗੋ ’ਚ ਕਿਹਾ ਕਿ ਉਹ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦੇ ਹਨ। ਪਰ 2.1 ਕਰੋੜ ਡਾਲਰ ਭਾਰਤ ’ਚ ਵੋਟਰ ਟਰਨਆਊਟ ਲਈ ਦੇਣਾ ਕਿੰਨਾ ਵਜਾਬ ਹੈ? ਆਖ਼ਰ ਅਮਰੀਕਾ ’ਚ ਮਤਦਾਨ ਦਾ ਫ਼ੀਸਦੀ ਕੀ ਹੈ? ਭਾਰਤ ਟੈਰਿਫ ਸਬੰਧੀ ਬਹੁਤ ਮਜ਼ਬੂਤ ਰਿਹਾ ਹੈ। ਮੈਂ ਇਸ ਲਈ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦਾ। ਯਕੀਨੀ ਤੌਰ ’ਤੇ ਇਹ ਵਪਾਰ ਕਰਨ ਦਾ ਉਨ੍ਹਾਂ ਦਾ ਵੱਖ ਤਰੀਕਾ ਹੈ। ਭਾਰਤ ’ਚ ਕੁਝ ਵੇਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਦੀਆਂ ਵਪਾਰਕ ਸੀਮਾਵਾਂ ਹਨ। ਜ਼ਿਕਰਯੋਗ ਹੈ ਕਿ ਪਿਛਲੀ 16 ਫਰਵਰੀ ਨੂੰ ਡੀਓਜੀਈ ਦੇ ਮੁਖੀ ਤੇ ਉਦਯੋਗਪਤੀ ਐਲਨ ਮਸਕ ਨੇ ਐਕਸ ’ਤੇ ਪੋਸਟ ਸਾਂਝੀ ਕਰ ਕੇ 2.1 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਵੀ ਵੱਖ-ਵੱਖ ਦੇਸ਼ਾਂ ਦੇ ਬੇਅਰਥ ਸਹਾਇਤਾ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ। ਡੀਓਜੀਈ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਭਾਰਤ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੇ ਨਾਲ ਹੀ ਬੰਗਲਾਦੇਸ਼ ’ਚ ਸਿਆਸੀ ਜ਼ਮੀਨ ਨੂੰ ਮਜ਼ਬੂਤ ਬਣਾਉਣ ਲਈ 2.9 ਕਰੋੜ ਡਾਲਰ ਦੀ ਸਹਾਇਤਾ ਰਕਮ ਤੇ ਨੇਪਾਲ ’ਚ ਵਿੱਤੀ ਸੰਘਵਾਦ ਤੇ ਜੈਵ ਵਿਭਿੰਨਤਾ ਦੇ ਸੰਵਾਦ ਲਈ 3.9 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਬੰਦ ਕੀਤੀ ਗਈ ਹੈ।
  LATEST UPDATES