View Details << Back    

ਅਮਰੀਕਾ 'ਚ ਟਕਰਾਏ ਦੋ ਜਹਾਜ਼; ਵਾਲ-ਵਾਲ ਬਚੀ ਯਾਤਰੀਆਂ ਦੀ ਜਾਨ; ਵੀਡੀਓ ਆਈ ਸਾਹਮਣੇ

  
  
Share
  ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਹੋਰ ਜਹਾਜ਼ ਹਾਦਸਾ ਵਾਪਰਿਆ ਹੈ। ਇਹ ਹਾਦਸਾ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਸ਼ਹਿਰ ਸੀਏਟਲ ਦੇ ਹਵਾਈ ਅੱਡੇ 'ਤੇ ਵਾਪਰਿਆ। ਸੀਏਟਲ ਟਾਕੋਮਾ ਹਵਾਈ ਅੱਡੇ 'ਤੇ ਜਾਪਾਨ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਇੱਕ ਦੂਜੇ ਨਾਲ ਟਕਰਾ ਗਏ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਭਾਵੇਂ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਰਿਹਾ ਸੀ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ। ਇਹ ਹਾਦਸਾ ਸਵੇਰੇ 10.17 ਵਜੇ ਵਾਪਰਿਆ ਜਦੋਂ ਟੈਕਸੀ ਕਰਨ ਵਾਲੇ ਜਹਾਜ਼ ਦੇ ਖੰਭ ਖੜ੍ਹੇ ਡੈਲਟਾ ਜਹਾਜ਼ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ ਜਦੋਂ ਜਾਪਾਨੀ ਜਹਾਜ਼ ਲੰਘ ਰਿਹਾ ਸੀ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
  LATEST UPDATES