View Details << Back    

ਅਮਰੀਕਾ 'ਚ ਟ੍ਰਾਂਸਜੈਂਡਰਾਂ ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ, ਲੜਾਕੂ ਫੌਜ 'ਚ ਭਰਤੀ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ?

  
  
Share
  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ ਤਾਬੜ-ਤੋੜ ਫੈਸਲੇ ਲੈ ਰਹੇ ਹਨ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ, ਜਿਸ ਵਿਚ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ਟਰਾਂਸਜੈਂਡਰ ਸੈਨਿਕਾਂ 'ਤੇ ਪੈਂਟਾਗਨ ਦੀ ਨੀਤੀ ਨੂੰ ਸੋਧਣ ਦੀਆਂ ਹਦਾਇਤਾਂ ਦਿੱਤੀਆਂ ਜਿਸ ਨਾਲ ਭਵਿੱਖ ਵਿਚ ਉਨ੍ਹਾਂ ਦੀ ਭਰਤੀ 'ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਇਨ੍ਹਾਂ ਫੌਜੀਆਂ ਨੂੰ ਕੀਤਾ ਜਾਵੇਗਾ ਬਹਾਲ ਉਨ੍ਹਾਂ ਫੌਜੀਆਂ ਨੂੰ ਬਹਾਲ ਕਰਨ ਦਾ ਵੀ ਆਦੇਸ਼ ਦਿੱਤਾ ਜਿਨ੍ਹਾਂ ਨੂੰ COVID-19 ਟੀਕਿਆਂ ਤੋਂ ਇਨਕਾਰ ਕਰਨ ਕਰਕੇ ਦੰਡਿਤ ਕੀਤਾ ਗਿਆ ਸੀ। ਵਿਵਿਧਤਾ ਪ੍ਰੋਗਰਾਮਾਂ 'ਚ ਨਵੇਂ ਰੋਲਬੈਕ ਦੀ ਰੂਪਰੇਖਾ ਤਿਆਰ ਕੀਤੀ ਤੇ ਹੇਗਸੇਥ ਦੇ ਕੰਮ 'ਤੇ ਆਪਣਾ ਪਹਿਲਾ ਦਿਨ ਸ਼ੁਰੂ ਕਰਨ ਤੋਂ ਠੀਕ ਬਾਅਦ ਅਮਰੀਕਾ ਲਈ ਪੁਲਾੜ-ਆਧਾਰਤ ਮਿਜ਼ਾਈਲ ਰੱਖਿਆ ਢਾਲ ਦੀ ਤਾਇਨਾਤੀ ਦੀ ਵਿਵਸਥਾ ਕੀਤੀ। ਕਿਵੇਂ ਹੋਵੇਗਾ ਲਾਗੂ ਟ੍ਰਾਂਸਜੈਂਡਰ ਬੈਨ ਦੀ ਵਿਆਪਕ ਰੂਪ 'ਚ ਉਮੀਦ ਕੀਤੀ ਗਈ ਸੀ ਜਿਸ ਹੁਕਮ 'ਤੇ ਟਰੰਪ ਨੇ ਹਸਤਾਖਰ ਕੀਤੇ ਉਹ ਕਾਫੀ ਹੱਦ ਤਕ ਭਵਿੱਖ ਦੀ ਪਾਬੰਦੀ ਨੂੰ ਰਫ਼ਤਾਰ ਦਿੰਦਾ ਹੈ ਪਰ ਹੇਗਸੇਥ ਨੂੰ ਇਹ ਦੱਸਣ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਨੂੰ ਨੀਤੀ ਵਿਚ ਕਿਵੇਂ ਲਾਗੂ ਕੀਤਾ ਜਾਵੇਗਾ। 'ਆਪਣੇ ਜੈਵਿਕ ਲਿੰਗ ਤੋਂ ਇਲਾਵਾ ਕਿਸੇ ਹੋਰ ਲਿੰਗ ਦੇ ਰੂਪ 'ਚ ਪਛਾਣੇ ਜਾਣ ਵਾਲੇ ਫੌਜੀਆਂ ਵੱਲੋਂ ਕੀਤੀ ਗਈ ਸੇਵਾ 'ਇਕ ਫੌਜ ਦੀ ਸਨਮਾਨਜਨਕ, ਵੈਰੀਫਿਕੇਸ਼ਨ ਤੇ ਅਨੁਸ਼ਾਸਤ ਜੀਵਨਸ਼ੈਲੀ ਪ੍ਰਤੀ ਵਚਨਬੱਧਤਾ ਨਾਲ ਟਕਰਾਅ ਕਰਦੀ ਹੈ, ਇੱਥੋਂ ਤਕ ਕਿ ਉਸ ਦੇ ਨਿੱਜੀ ਜੀਵਨ ਵਿਚ ਵੀ ਤੇ ਫੌਜੀ ਤਿਆਰੀ ਦੇ ਲਿਹਾਜ ਤੋਂ ਵੀ ਹਾਨੀਕਾਰਕ ਹੈ।'' ਕੀ ਹੈ ਟ੍ਰਾਂਸਜੈਂਡਰਾਂ ਨੂੰ ਲੈ ਕੇ ਆਦੇਸ਼ •ਇਸ ਮਾਮਲੇ ਨੂੰ ਸੰਬੋਧਨ ਕਰਨ ਲਈ ਇਕ ਸੋਧੀ ਹੋਈ ਨੀਤੀ ਦੀ ਲੋੜ ਹੈ। •ਟ੍ਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਟ੍ਰਾਂਸਜੈਂਡਰ ਫੌਜੀਆਂ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਵਾਈ ਕਾਰਨ ਉਹ ਅਜਿਹਾ ਨਹੀਂ ਕਰ ਸਕੇ ਸੀ। ਬਾਅਦ ਵਿਚ ਜੋਅ ਬਾਇਡਨ ਨੇ ਸੱਤਾ ਸੰਭਾਲਣ ਤੋਂ ਬਾਅਦ ਇਸ ਫੈਸਲੇ ਨੂੰ ਪਲਟ ਦਿੱਤਾ ਸੀ। •ਟ੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਦਾਲਤਾਂ 'ਚ ਪਾਬੰਦੀ ਨੂੰ ਚੁਣੌਤੀ ਦੇਣ ਵਾਲੇ ਟ੍ਰਾਂਸਜੈਂਡਰ ਫੌਜੀਆਂ ਦੇ ਵਕੀਲਾਂ ਨੇ ਪਹਿਲਾਂ ਹੀ ਨਵੀਆਂ ਪਾਬੰਦੀਆਂ ਨਾਲ ਲੜਨ ਦਾ ਵਾਅਦਾ ਕੀਤਾ ਹੈ।
  LATEST UPDATES