View Details << Back    

Maha Kumbh Stampede : 'ਹਾਦਸੇ ਤੋਂ ਬਹੁਤ ਦੁਖੀ ਹਾਂ, ਜ਼ਖਮੀਆਂ ਦੀ ਕੀਤੀ ਜਾਵੇਗੀ ਹਰ ਸੰਭਵ ਮਦਦ', ਭਾਜੜ ਤੋਂ ਬਾਅਦ ਆਇਆ ਪੀਐੱਮ ਮੋਦੀ ਦਾ ਪਹਿਲਾ ਬਿਆਨ

  
  
Share
  ਮੰਗਲਵਾਰ ਰਾਤ ਨੂੰ ਪ੍ਰਯਾਗਰਾਜ ਦੇ ਸੰਗਮ ਇਲਾਕੇ ਵਿਚ ਭਗਦੜ ਮਚ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਮੋਦੀ ਨੂੰ ਇਸ ਘਟਨਾ ਬਾਰੇ ਹਰ ਪਲ ਜਾਣਕਾਰੀ ਦਿੱਤੀ ਜਾ ਰਹੀ ਹੈ। ਸੀਐੱਮ ਆਦਿੱਤਿਆਨਾਥ ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਵੇਰ ਤੋਂ ਲੈ ਕੇ ਹੁਣ ਤਕ ਚਾਰ ਵਾਰ ਉਨ੍ਹਾਂ ਨਾਲ ਗੱਲ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਉੱਥੇ ਹੀ ਪੀਐੱਮ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਤੇ ਐਕਸ ਹੈਂਡਲ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ, ‘ਪ੍ਰਯਾਗਰਾਜ ਮਹਾਕੁੰਭ ​ਵਿਚ ਵਾਪਰਿਆ ਹਾਦਸਾ ਬਹੁਤ ਦੁਖਦਾਈ ਹੈ। ਇਸ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਸ਼ਰਧਾਲੂਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਇਸ ਦੇ ਨਾਲ ਹੀ ਮੈਂ ਸਾਰੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹਾਂ। ਮੈਂ ਇਸ ’ਚ ਰੁੱਝਿਆ ਹੋਇਆ ਹਾਂ। ਮੈਂ ਇਸ ਸਿਲਸਿਲੇ ਵਿਚ ਮੁੱਖ ਮੰਤਰੀ ਯੋਗੀ ਜੀ ਨਾਲ ਗੱਲ ਕੀਤੀ ਹੈ ਤੇ ਮੈਂ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ਵਿਚ ਹਾਂ।’ ਪ੍ਰਧਾਨ ਮੰਤਰੀ ਮੋਦੀ ਨੇ ਸੀਐੱਮ ਯੋਗੀ ਨਾਲ ਗੱਲ ਕਰਦਿਆਂ ਘਟਨਾ ਦਾ ਜਾਇਜ਼ਾ ਲਿਆ ਅਤੇ ਤੁਰੰਤ ਰਾਹਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਕਿਵੇਂ ਮਚੀ ਭਗਦੜ? ਮੌਨੀ ਮੱਸਿਆ ਮੌਕੇ 'ਤੇ ਸੰਗਮ ਖੇਤਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਹੋ ਗਈ ਸੀ। ਭੀੜ ਇੰਨੀ ਵੱਧ ਗਈ ਕਿ ਲੋਕ ਬੈਰੀਕੇਡ ਤੋੜ ਕੇ ਸੁੱਤੇ ਪਏ ਸ਼ਰਧਾਲੂਆਂ 'ਤੇ ਚੜ੍ਹ ਗਏ।
  LATEST UPDATES