View Details << Back    

ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਜੇਲ੍ਹ ਜਾਣਗੇ ਟਰੰਪ? ਅਦਾਲਤ ਤੋਂ ਨਹੀਂ ਮਿਲੀ ਰਾਹਤ; ਸਜ਼ਾ ਦਾ ਅੱਜ ਹੋਵੇਗਾ ਐਲਾਨ

  
  
Share
  ਸੁਪਰੀਮ ਕੋਰਟ ਵੱਲੋਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਅਮਰੀਕਾ 'ਚ ਚੁੱਪ ਰਹਿਣ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸੇ ਦੇ ਭੁਗਤਾਨ ਦੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਰਾਹਤ ਲੈਣ 'ਚ ਅਸਫਲ ਰਹੇ ਹਨ। ਵੀਰਵਾਰ ਨੂੰ ਸੁਪਰੀਮ ਕੋਰਟ ਨੇ ਨਿਊਯਾਰਕ ਦੀ ਇਕ ਅਦਾਲਤ ਵੱਲੋਂ ਸਜ਼ਾ ਰੋਕਣ ਦੀ ਟਰੰਪ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ। ਨਿਊਯਾਰਕ ਦੀ ਮੈਨਹਟਨ ਅਦਾਲਤ (Manhattan court) ਸ਼ੁੱਕਰਵਾਰ ਨੂੰ ਟਰੰਪ ਨੂੰ ਸਜ਼ਾ ਸੁਣਾਏਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੰਪ ਵੱਲੋਂ ਸਟਾਰ ਸਟੋਰਮੀ ਡੈਨੀਅਲਸ ਨੂੰ ਚੁੱਪ ਰਹਿਣ ਲਈ 1,30,000 ਡਾਲਰ ਦੇ ਭੁਗਤਾਨ ਨਾਲ ਜੁੜੇ ਰਿਕਾਰਡ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਸਨ। ਸਰਕਾਰੀ ਵਕੀਲ ਨੇ ਮੈਨਹਟਨ ਅਦਾਲਤ (Manhattan court) ’ਚ ਦਲੀਲ ਦਿੱਤੀ ਕਿ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਦਖ਼ਲ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਬਾਅਦ ਟਰੰਪ ਦੇ ਵਕੀਲਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸਜ਼ਾ ਦੇ ਐਲਾਨ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮੈਨਹਟਨ ਕੋਰਟ ਦੇ ਜੱਜ ਜੁਆਨ ਮਾਰਚਨ ਨੇ ਸੰਕੇਤ ਦਿੱਤਾ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਸੁਣਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ। ਦੱਸਿਆ ਜਾ ਰਿਹਾ ਹੈ ਕਿ ਡੈਨੀਅਲਸ ਨੂੰ 2006 'ਚ ਬਣੇ ਰਿਸ਼ਤੇ ਲਈ 2016 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੈਸੇ ਦਿੱਤੇ ਗਏ ਸਨ।
  LATEST UPDATES