View Details << Back    

T20 World Cup: ਟੀਮ ਇੰਡੀਆ ਨੂੰ PM ਮੋਦੀ ਨੇ ਕੀਤਾ ਫੋਨ, ਰੋਹਿਤ ਸ਼ਰਮਾ ਦੀ ਕਪਤਾਨੀ ਦੇ ਨਾਲ ਵਿਰਾਟ ਤੇ ਸੂਰਿਆ ਦੀ ਤਾਰੀਫ 'ਚ ਆਖੀ ਇਹ ਗੱਲ

  
  
Share
  ਨਵੀਂ ਦਿੱਲੀ : ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੂਰਾ ਦੇਸ਼ ਖੁਸ਼ੀ ਨਾਲ ਉਛਲ ਰਿਹਾ ਹੈ। ਫਾਈਨਲ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ (South Africa vs India) ਨੂੰ ਬਹੁਤ ਹੀ ਸਖ਼ਤ ਮੈਚ ਵਿੱਚ ਹਰਾਇਆ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਫੋਨ ਕਰ ਕੇ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਪਤਾਨੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਟੀ-20 ਕਰੀਅਰ ਦੀ ਤਾਰੀਫ ਕੀਤੀ। ਪ੍ਰਧਾਨ ਮੰਤਰੀ ਨੇ ਫਾਈਨਲ ਵਿੱਚ ਵਿਰਾਟ ਕੋਹਲੀ ਦੀ ਪਾਰੀ ਅਤੇ ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਹਾਰਦਿਕ ਤੇ ਸੂਰਿਆ ਦੀ ਵੀ ਕੀਤੀ ਤਾਰੀਫ਼ ਇਸ ਦੇ ਨਾਲ ਹੀ ਪੀਐਮ ਨੇ ਆਖ਼ਰੀ ਓਵਰ ਵਿੱਚ ਹਾਰਦਿਕ ਪਾਂਡਿਆ ਦੀ ਗੇਂਦਬਾਜ਼ੀ ਦੀ ਤਾਰੀਫ਼ ਕੀਤੀ ਅਤੇ ਅਹਿਮ ਕੈਚ ਲਈ ਸੂਰਿਆ ਕੁਮਾਰ ਯਾਦਵ ਦੀ ਤਾਰੀਫ਼ ਕੀਤੀ। ਉਨ੍ਹਾਂ ਜਸਪ੍ਰੀਤ ਬੁਮਰਾਹ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਰਾਹੁਲ ਦ੍ਰਾਵਿੜ ਦਾ ਭਾਰਤੀ ਕ੍ਰਿਕਟ ਵਿੱਚ ਯੋਗਦਾਨ ਲਈ ਧੰਨਵਾਦ ਵੀ ਕੀਤਾ।
  LATEST UPDATES