View Details << Back    

2030 ਤੱਕ 4 ਹਜ਼ਾਰ ਡਾਲਰ ਤੱਕ ਪਹੁੰਚ ਜਾਵੇਗੀ ਪ੍ਰਤੀ ਵਿਅਕਤੀ ਆਮਦਨ, ਇਹ ਸੂਬੇ ਹੋਣਗੇ ਮੋਹਰੀ

  
  
Share
  ਮੁੰਬਈ: ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਵਿੱਤੀ ਸਾਲ 2030 ਤੱਕ 70 ਪ੍ਰਤੀਸ਼ਤ ਵਧ ਕੇ 4 ਹਜ਼ਾਰ ਡਾਲਰ ਹੋ ਜਾਵੇਗੀ। ਜੇ ਅਜਿਹਾ ਹੁੰਦਾ ਹੈ ਤਾਂ ਇਕੋਨਮੀ ਦਾ ਆਕਾਰ ਲਗਪਗ ਛੇ ਟ੍ਰਿਲੀਅਨ ਡਾਲਰ ਹੋ ਜਾਵੇਗਾ ਅਤੇ ਇਸ ਨਾਲ ਦੇਸ਼ ਨੂੰ ਮੱਧ ਆਮਦਨ ਵਾਲੀ ਅਰਥ ਵਿਵਸਥਾ ਬਣਨ ਵਿਚ ਮਦਦ ਮਿਲੇਗੀ। ਇਹ ਟ੍ਰਿਲੀਅਨ ਡਾਲਰ ਅਰਥ ਵਿਵਸਥਾ ਵਿਚ ਅੱਧਾ ਹਿੱਸਾ ਘਰੇਲੂ ਖਪਤ ਦਾ ਹੋਵੇਗਾ। ਫਿਲਹਾਲ ਪ੍ਰਤੀ ਵਿਅਕਤੀ ਆਮਦਨ 2450 ਡਾਲਰ ਹੈ। ਜੀਡੀਪੀ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ 2001 ’ਚ 460 ਡਾਲਰ ਤੋਂ ਵਧ ਕੇ ਵਿੱਤੀ ਸਾਲ 2011 ’ਚ 1413 ਡਾਲਰ ਅਤੇ ਵਿੱਤੀ ਸਾਲ 2021 ਵਿਚ 2150 ਡਾਲਰ ਹੋ ਗਈ ਸੀ। ਸਟੈਂਡਰਡ ਚਾਰਟਿਡ ਬੈਂਕ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਰਥ ਵਿਵਸਥਾ ਦੇ ਵਧਣ ਵਿਚ ਸਭ ਤੋਂ ਵੱਡਾ ਯੋਗਦਾਨ ਵਿਦੇਸ਼ੀ ਵਪਾਰ ਦਾ ਹੋਵੇਗਾ। ਫਿਲਹਾਲ ਵਿੱਤੀ ਸਾਲ 2023 ’ਚ ਜੀਡੀਪੀ ’ਚ ਇਸ ਦੀ ਭਾਈਵਾਲੀ 1.2 ਟ੍ਰਿਲੀਅਨ ਡਾਲਰ ਹੈ ਜੋ 2030 ਤੱਕ ਦੁੱਗਣੀ ਹੋ ਕੇ 2.1 ਟ੍ਰਿਲੀਅਨ ਡਾਲਰ ਹੋ ਜਾਵੇਗੀ। ਰਿਪੋਰਟ ਅਨੁਸਾਰ ਇਕੋਨਮੀ ’ਚ ਦੂਸਰਾ ਸਭ ਤੋਂ ਵੱਡਾ ਯੋਗਦਾਨ ਘਰੇਲੂ ਖਪਤ ਦਾ ਹੋਵੇਗਾ ਅਤੇ ਵਿੱਤੀ ਸਾਲ 2030 ਤੱਕ ਕੁੱਲ ਜੀਡੀਪੀ ’ਚ ਇਸ ਦੀ ਭਾਈਵਾਲੀ 3.4 ਟ੍ਰਿਲੀਅਨ ਡਾਲਰ ਹੋ ਜਾਵੇਗੀ ਜੋ ਵਰਤਮਾਨ ਦੇ ਜੀਡੀਪੀ ਦੇ ਬਰਾਬਰ ਹੈ। ਹਾਲੇ ਜੀਡੀਪੀ ’ਚ ਘਰੇਲੂ ਖਪਤ ਦੀ ਭਾਈਵਾਲੀ 57 ਪ੍ਰਤੀਸ਼ਤ ਹੈ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਅਗਲੇ ਕਾਰਜਕਾਲ ਦੌਰਾਨ ਅਰਥ ਵਿਵਸਥਾ ਪੰਜ ਟ੍ਰਿਲੀਅਨ ਡਾਲਰ ਹੋ ਜਾਵੇ। ਜੇ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਫਿਲਹਾਲ ਜਪਾਨ ਤੀਸਰੇ ਅਤੇ ਜਰਮਨੀ ਚੌਥੇ ਸਥਾਨ ’ਤੇ ਹੈ।
  LATEST UPDATES