View Details << Back    

80 ਲੋਕਾਂ ਦੀ ਮੌਤ, 100 ਘਰ ਤਬਾਹ, 1300 ਸੜਕਾਂ ਬੰਦ ਤੇ 1050 ਕਰੋੜ ਦਾ ਨੁਕਸਾਨ... ਹਿਮਾਚਲ 'ਚ ਹੜ੍ਹ ਨੇ ਮਚਾਈ ਤਬਾਹੀ

  
  
Share
  ਸ਼ਿਮਲਾ : ਹਿਮਾਚਲ ਵਿਚ ਮੌਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਹੁਣ ਤਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਵੀ ਸ਼ਾਮਿਲ ਹਨ। ਇਸ ਦੇ ਨਾਲ ਹੀ 470 ਪਾਲਤੂ ਜਾਨਵਰਾਂ ਦੀ ਮੌਤ ਹੋਈ ਹੈ। ਹੁਣ ਤੱਕ ਮੌਨਸੂਨ ਨੇ 100 ਘਰ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ, ਜਦੋਂਕਿ 350 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦਸ ਲੋਕ ਅਜੇ ਵੀ ਲਾਪਤਾ 10 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ 900 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਫੌਜ ਦੇ ਹੈਲੀਕਾਪਟਰ ਰਾਹੀਂ ਚੰਦਰਤਾਲ ਤੋਂ ਪੰਜ ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਚੰਦਰਤਾਲ 'ਚ ਕਰੀਬ 350 ਲੋਕ ਫਸੇ ਹੋਏ ਹਨ। ਹੁਣ ਤੱਕ 1050 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਚੁੱਕਾ ਹੈ। ਇਸ ਸਬੰਧੀ ਅਧਿਕਾਰੀ ਤੇ ਕਰਮਚਾਰੀ ਮੁਲਾਂਕਣ ਕਰ ਰਹੇ ਹਨ। 1299 ਸੜਕਾਂ ਆਵਾਜਾਈ ਲਈ ਬੰਦ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਿਕ ਅਗਲੇ ਤਿੰਨ ਦਿਨਾਂ ਯਾਨੀ ਸ਼ੁੱਕਰਵਾਰ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸ਼ਨਿਚਰਵਾਰ 15 ਜੁਲਾਈ ਤੋਂ ਪੱਛਮੀ ਗੜਬੜੀ ਦੇ ਇਕ ਵਾਰ ਫਿਰ ਸਰਗਰਮ ਹੋਣ ਦੀ ਉਮੀਦ ਹੈ। ਇਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿਚ ਤਿੰਨ ਕੌਮੀ ਮਾਰਗਾਂ ਸਮੇਤ 1299 ਸੜਕਾਂ ਆਵਾਜਾਈ ਲਈ ਬੰਦ ਹਨ। ਫਸੇ ਲੋਕਾਂ ਨੂੰ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼ ਸ਼ੁੱਕਰਵਾਰ ਨੂੰ ਸੂਬੇ ਦੇ ਸੁੰਦਰਨਗਰ ਸਮੇਤ ਦੋ-ਤਿੰਨ ਥਾਵਾਂ 'ਤੇ ਮੀਂਹ ਪਿਆ, ਜਦੋਂਕਿ ਜ਼ਿਆਦਾਤਰ ਥਾਵਾਂ 'ਤੇ ਬੱਦਲ ਛਾਏ ਰਹੇ। ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹਿਣ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿਚ ਤੇਜ਼ੀ ਆ ਸਕਦੀ ਹੈ। ਮੀਂਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਫਸੇ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਸੂਬੇ 'ਚ ਕਿੱਥੇ ਤੇ ਕਿੰਨੀ ਹੋਈ ਬਾਰਿਸ਼ ਸੂਬੇ 'ਚ ਮੰਗਲਵਾਰ ਨੂੰ ਰੋਹੜੂ 'ਚ ਸੱਤ ਮਿਲੀਮੀਟਰ, ਕੋਟਖਾਈ 'ਚ ਚਾਰ ਮਿਲੀਮੀਟਰ, ਸੁੰਦਰਨਗਰ 'ਚ ਚਾਰ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਨਾਹਨ ਵਿੱਚ ਸਭ ਤੋਂ ਵੱਧ 256 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਬੱਦਲਾਂ ਅਤੇ ਧੁੱਪ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਨੌਂ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੁੰਦਰਨਗਰ ਵਿੱਚ 9.6 ਡਿਗਰੀ, ਮੰਡੀ ਅਤੇ ਊਨਾ ਵਿਚ 9.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।
  LATEST UPDATES