View Details << Back    

ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ’ਤੇ ਲਗਾਈ ਪਾਬੰਦੀ, ਜਾਅਲੀ ਅਰਜ਼ੀਆਂ ਵਧਣ ਤੋਂ ਬਾਅਦ ਲਿਆ ਫੈਸਲਾ

  
  
Share
  ਮੈਲਬੌਰਨ : ਜਾਅਲੀ ਅਰਜ਼ੀਆਂ ਵਧਣ ਤੋਂ ਬਾਅਦ ਆਸਟ੍ਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ ’ਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2019 ਦੇ 75 ਹਜ਼ਾਰ ਦੇ ਸਭ ਤੋਂ ਵੱਧ ਅੰਕੜੇ ਨੂੰ ਪਾਰ ਪਹੁੰਚ ਸਕਦੀ ਹੈ। ਸਿਡਨੀ ਮਾਰਨਿੰਗ ਹੇਰਾਲਡ ਅਖ਼ਬਾਰ ਨੇ ਮੰਗਲਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ’ਚ ਮੌਜੂਦਾ ਵਾਧੇ ਨਾਲ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਦੇਸ਼ ਦੇ ਕੌਮਾਂਤਰੀ ਸਿੱਖਿਆ ਬਾਜ਼ਾਰ ’ਤੇ ਪੈਣ ਵਾਲੇ ਲੰਬਚਿਰੇ ਅਸਰ ਬਾਰੇ ਸੰਸਦ ਮੈਂਬਰਾਂ ਤੇ ਸਿੱਖਿਆ ਦੇ ਖੇਤਰ ਦੇ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਆਲਮੀ ਸਿੱਖਿਆ ਫਰਮ ਨਵਿਤਾਸ ਦੇ ਜਾਨ ਚੇਵ ਨੇ ਕਿਹਾ ਕਿ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਉਮੀਦ ਤੋਂ ਕਿਤੇ ਵੱਧ ਹੈ। ਅਸੀਂ ਜਾਣਦੇ ਸੀ ਕਿ ਗਿਣਤੀ ’ਚ ਵਾਧਾ ਹੋਵੇਗਾ, ਪਰ ਇਸ ਦੇ ਨਾਲ ਹੀ ਜਾਅਲੀ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਾਨ ਯੂਨੀਵਰਸਿਟੀ, ਵੋਲੋਂਗੋਂਗ ਯੂਨੀਵਰਸਿਟੀ, ਟਾਰੈਂਸ ਯੂਨੀਵਰਸਿਟੀ ਤੇ ਸਾਊਥ ਕ੍ਰਾਸ ਯੂਨੀਵਰਸਿਟੀ ਨੇ ਕੁਝ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਦੇ ਵਿਦਿਆਰਥੀ ਸ਼ਾਮਿਲ ਹਨ।
  LATEST UPDATES