View Details << Back    

ਗ੍ਰੀਸ 'ਚ ਭਿਆਨਕ ਰੇਲ ਹਾਦਸਾ, 36 ਲੋਕਾਂ ਦੀ ਮੌਤ , 85 ਤੋਂ ਵੱਧ ਲੋਕ ਜ਼ਖਮੀ

  
  
Share
  ਮਿਲਾਨ : ਯੂਰਪ ਦੇ ਦੇਸ਼ ਗ੍ਰੀਸ ਵਿੱਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਕ ਯਾਤਰੀ ਟਰੇਨ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋਣ ਕਾਰਨ 36 ਲੋਕਾਂ ਦੀ ਮੌਤ ਹੋ ਗਈ ਅਤੇ ਜਦ ਕਿ 85 ਲੋਕਾਂ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਹਸਪਤਾਲ ਦੇ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਹ ਹਾਦਸਾ ਗਰੀਸ ਦੇ ਮੱਧ ਵਿੱਚ ਪੈਂਦੇ ਲਾਰੀਸਾ ਸ਼ਹਿਰ ਦੇ ਨੇੜੇ ਟੈਂਪੀ ਵਿੱਚ ਵਾਪਰਿਆ।ਇਸ ਦੀ ਦੂਰੀ ਰਾਜਧਾਨੀ ਏਥਨਜ਼ ਤੋਂ ਲਗਭਗ 380 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਯਾਤਰੀ ਰੇਲ ਅਤੇ ਮਾਲ ਗੱਡੀ ਟੱਕਰ ਹੋਣ ਤੋਂ ਬਾਅਦ ਵਾਪਰਿਆ । ਯਾਤਰੀ ਰੇਲਗੱਡੀ ਉੱਤਰੀ ਏਥਨਜ਼ ਤੋਂ ਥੇਸਾਲੋਨੀਕੀ ਜਾ ਰਹੀ ਸੀ। ਉਸੇ ਸਮੇਂ, ਇੱਕ ਮਾਲ ਗੱਡੀ ਥੈਸਾਲੋਨੀਕੀ ਤੋਂ ਲਾਰੀਸਾ ਸ਼ਹਿਰ ਵੱਲ ਆ ਰਹੀ ਸੀ। ਜਿਸ ਕਾਰਨ ਦੋਵਾਂ ਟਰੇਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ "ਜਿਸ ਕਾਰਨ ਰੇਲ ਦੇ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਅਤੇ ਕੁਝ ਡੱਬਿਆਂ ਨੂੰ ਅੱਗ ਲੱਗ ਗਈ। ਯਾਤਰੀ ਰੇਲ ਵਿੱਚ ਤਕਰੀਬਨ 350 ਯਾਤਰੀ ਸਵਾਰ ਸਨ। ਇਸ ਹਾਦਸੇ ਦੌਰਾਨ 36 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ 85 ਹੋਰਨਾਂ ਦਾ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਚੱਲਦੇ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ 50 ਸਾਲ ਪਹਿਲਾਂ ਵੀ ਇਸ ਇਲਾਕੇ ਵਿੱਚ ਅਜਿਹਾ ਰੇਲ ਹਾਦਸਾ ਹੋ ਚੁੱਕਿਆ ਹੈ ਜਿਸ ਵਿੱਚ ਕਈ ਲੋਕਾਂ ਦੀ ਜਾਨ ਗਈ ਸੀ।
  LATEST UPDATES