View Details << Back    

Hola Mohalla : ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਹੋ-ਜਲਾਲ ਨਾਲ ਸਜਾਇਆ ਹੋਲਾ ਮਹੱਲਾ

  
  
Share
  ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਲਾ ਮਹੱਲਾ ਸਜਾਇਆ ਗਿਆ। ਹਰ ਸਾਲ ਦੀ ਤਰਾਂ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਹੋਲਾ ਮਹੱਲਾ ਆਰੰਭ ਹੋਇਆ। ਇਹ ਮਹੱਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ, ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ, ਬਾਬਾ ਦੀਪ ਸਿੰਘ ਕਲੋਨੀ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ, ਸੁਲਤਾਨਵਿੰਡ ਚੌਕ, ਘਿਉ ਮੰਡੀ ਚੌਕ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਸ਼ੇਰਾਂ ਵਾਲਾ ਗੇਟ, ਧਰਮ ਸਿੰਘ ਮਾਰਕਿਟ, ਮੁੱਖ ਦਫਤਰ ਸ੍ਰੀ ਗੁਰੂ ਸਿੰਘ ਸਭਾ, ਜਲਿਆਂਵਾਲਾ ਬਾਗ ਦੇ ਬਾਹਰੋਂ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਘੰਟਾ ਘਰ ਗੇਟ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪਨ ਹੋਵੇਗਾ। ਮਹੱਲੇ ਸਮੇਂ ਫੂਲਾਂ ਅਤੇ ਇਤਰ ਦੀ ਵਰਖਾ ਕੀਤੀ। ਮਹੱਲੇ ਵਿਚ ਸ਼ਬਦ ਚੌਕੀ ਜੱਥੇ, ਗੱਤਕਾ ਪਾਰਟੀਆਂ, ਬੈਂਡ ਪਾਰਟੀਆਂ ਆਦਿ ਸ਼ਾਮਲ ਸਨ। ਇਸ ਮੌਕੇ ਮੈਨੇਜਰ ਸਤਨਾਮ ਸਿੰਘ, ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਅਨੂਪ ਸਿੰਘ ਵਿਰਦੀ, ਜਰਨਲ ਸਕੱਤਰ ਹਰਮਨਜੀਤ ਸਿੰਘ, ਗੁਰਬਖਸ਼ ਸਿੰਘ ਬੇਦੀ ਆਦਿ ਮੌਜੂਦ ਸਨ।
  LATEST UPDATES