View Details << Back    

PM Modi Road Show : ਦਿੱਲੀ 'ਚ ਸ਼ੁਰੂ ਹੋਇਆ PM ਮੋਦੀ ਦਾ ਰੋਡ ਸ਼ੋਅ, ਢੋਲ-ਨਗਾੜੇ ਲੈ ਕੇ ਪਹੁੰਚੇ ਲੋਕ, ਕਈ ਆਗੂ ਵੀ ਹੋਏ ਸ਼ਾਮਲ

  
  
Share
  ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਦਿੱਲੀ 'ਚ ਰੋਡ ਸ਼ੋਅ ਕਰਨਗੇ। ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸੰਸਦ ਮਾਰਗ ਤੋਂ NDMC ਕੇਂਦਰ ਤੱਕ ਹੋਵੇਗਾ। ਰੋਡ ਸ਼ੋਅ ਵਿੱਚ ਪਾਰਟੀ ਦੇ ਕਈ ਆਗੂ ਸ਼ਿਰਕਤ ਕਰਨਗੇ। ਦਿੱਲੀ ਟ੍ਰੈਫਿਕ ਪੁਲਿਸ ਨੇ ਰੋਡ ਸ਼ੋਅ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਰੋਡ ਸ਼ੋਅ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਵਰਕਰ ਵੱਡੀ ਗਿਣਤੀ ਵਿੱਚ ਢੋਲਾਂ ਨਾਲ ਪਟੇਲ ਚੌਕ ਵਿੱਚ ਪਹੁੰਚ ਗਏ ਹਨ। ਕੌਮੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ ਵਿੱਚ ਸ਼ੁਰੂ ਇਸ ਤੋਂ ਪਹਿਲਾਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾਂ ਬੈਠਕ ਸੋਮਵਾਰ ਸਵੇਰੇ ਦਿੱਲੀ 'ਚ ਸ਼ੁਰੂ ਹੋਈ। ਇਹ ਅਹਿਮ ਮੀਟਿੰਗ ਇਸ ਸਾਲ 9 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ। ਭਾਜਪਾ ਦਾ ਧਿਆਨ ਉਨ੍ਹਾਂ ਮੁੱਦਿਆਂ 'ਤੇ ਰਹੇਗਾ, ਜੋ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਭਾਵਨਾਤਮਕ ਤੌਰ 'ਤੇ ਵੀ ਜੁੜਦੇ ਹਨ। ਮੁਸਲਿਮ ਔਰਤਾਂ ਦੀ ਸਮਾਜਿਕ ਸੁਰੱਖਿਆ ਬਾਰੇ ਵੱਖਰੇ ਤੌਰ 'ਤੇ ਚਰਚਾ ਕੀਤੀ ਜਾਵੇਗੀ।
  LATEST UPDATES