View Details << Back    

ਚੀਨ ’ਚ ਕਹਿਰ ਤੇ ਭਾਰਤ ’ਚ ਕੋਰੋਨਾ ਤੋਂ ਰਾਹਤ! 24 ਘੰਟਿਆਂ ’ਚ ਸਿਰਫ਼ 157 ਨਵੇਂ ਮਾਮਲੇ; ਐਕਟਿਵ ਕੇਸ ਵੀ ਹੋਏ ਘੱਟ

  
  
Share
  ਨਵੀਂ ਦਿੱਲੀ, ਜੇਐੱਨਐੱਨ : ਚੀਨ, ਜਾਪਾਨ ਸਮੇਤ ਕਈ ਦੇਸ਼ਾਂ ’ਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ’ਤੇ ਬ੍ਰੇਕ ਨਹੀਂ ਲੱਗ ਰਹੀ। ਭਾਰਤ ਸਰਕਾਰ ਵੀ ਦੂਜੇ ਦੇਸ਼ਾਂ ’ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚੌਕਸ ਹੈ। ਕੇਂਦਰ ਸਰਕਾਰ ਕੋਰੋਨਾ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਅੱਜ ਦੇਸ਼ ਭਰ ਦੇ ਸਾਰੇ ਹਸਪਤਾਲਾਂ ’ਚ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਉੱਥੇ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸਸ਼ਾਂ ਦੀ ਪਾਲਣਾ ਕਰਨ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਮਾਂਡਵੀਆ ਨੇ ਟੈਸਟ-ਟਰੈਕ-ਟਰੀਟ-ਟੀਕਾਕਰਨ ਅਤੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਨੀਤੀ ਦੀ ਪਾਲਣਾ ਕਰਨ ਅਤੇ ਸੰਵਦੇਨਸ਼ੀਲ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਸਮੂਹਿਕ ਯਤਨਾਂ ਨਾਲ ਹੀ ਲਾਗ ਨੂੰ ਕਾਬੂ ਕਰ ਸਕਦੇ ਹਾਂ। ਕੋਰੋਨਾ ਦੀਆਂ ਤਿਆਰੀਆਂ ਨੂੰ ਲੈ ਕੇ ਦੇਸ਼ ਭਰ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਓਡਡੀਸਾ ਦੇ ਸਿਹਤ ਨਿਰਦੇਸ਼ਕ ਬੀਕੇ ਮਹਾਪਾਤਰਾ ਨੇ ਕਿਹਾ- ਅੱਜ ਇਹ ਦੇਖਣ ਲਈ ਮੌਕ ਡਰਿੱਲ ਕੀਤੀ ਜਾ ਰਹੀ ਹੈ ਕਿ ਅਸੀਂ ਕਿੰਨੇ ਤਿਆਰ ਹਾਂ। ਸਾਨੂੰ ਪੂਰੀ ਚੌਕਸੀ ਰੱਖਣ ਦੀ ਲੋੜ ਹੈ ਅਤੇ ਸਾਰੇ ਲੌਜਿਸਟਿਕਸ ਤਿਆਰ ਰੱਖਣ ਦੀ ਲੋੜ ਹੈ। ਸਾਡੇ ਸੂਬੇ ’ਚ ਆਕਸੀਜਨ ਦੀ ਬਹੁਤਾਤ ਹੈ। ਜੇਕਰ (ਮੌਕ ਡਰਿੱਲ ਦੌਰਾਨ) ਕੋਈ ਕਮੀ ਪਾਈ ਜਾਂਦੀ ਹੈ, ਤਾਂ ਉਸ ਨੂੰ ਠੀਕ ਕੀਤਾ ਜਾਵੇਗਾ।
  LATEST UPDATES