View Details << Back    

ਪੰਜਾਬ ਸਮੇਤ ਉੱਤਰੀ ਭਾਰਤ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਇਕ ਹਫਤੇ 'ਚ ਦੂਜੀ ਵਾਰ ਹਿੱਲੀ ਧਰਤੀ, ਨੇਪਾਲ ਰਿਹਾ ਕੇਂਦਰ

  
  
Share
  ਨਵੀਂ ਦਿੱਲੀ/ਜਲੰਧਰ : ਚੰਡੀਗੜ੍ਹ, ਪੰਜਾਬ, ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ ਇੱਕ ਹਫ਼ਤੇ ਦੇ ਅੰਦਰ ਇੱਕ ਵਾਰ ਫਿਰ ਮਹਿਸੂਸ ਕੀਤੇ ਗਏ ਹਨ। ਇਸ ਦਾ ਕੇਂਦਰ ਉੱਤਰਾਖੰਡ ਦੇ ਜੋਸ਼ੀ ਮੱਠ ਤੋਂ 212 ਕਿਲੋਮੀਟਰ ਦੂਰ ਨੇਪਾਲ ’ਚ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਕਰੀਬ 7.57 ਵਜੇ ਭੂਚਾਲ ਦੇ ਝਟਕੇ ਲੱਗੇ। ਤਿੰਨ ਦਿਨ ਪਹਿਲਾਂ ਹੀ ਨੇਪਾਲ ’ਚ ਭੂਚਾਲ ਆਇਆ ਸੀ ਜਿਹੜਾ ਰਿਕਟਰ ਸਕੇਲ ’ਤੇ 6.3 ਮਾਪਿਆ ਗਿਆ ਸੀ। ਇਸ ਭੂੁਚਾਲ ’ਚ ਨੇਪਾਲ ’ਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਨੇਪਾਲ ’ਚ ਇਕ ਹਫਤੇ ’ਚ ਆਇਆ ਇਹ ਤੀਜਾ ਭੂਚਾਲ ਹੈ। ਇਸ ਭੂਚਾਲ ਦਾ ਕੇਂਦਰ ਨੇਪਾਲ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਉੱਤਰਾਖੰਡ ’ਚ ਪਿਥੌਰਾਗੜ੍ਹ, ਮੁਨਸਿਆਰੀ ਤੇ ਗੰਗੋਲਿਹਾਟ ’ਚ ਵੀ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਭਾਰਤ, ਚੀਨ ਤੇ ਨੇਪਾਲ ਪ੍ਰਭਾਵਿਤ ਹੋਏ ਹਨ। ਹਾਲੇ ਤਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਬੀਤੇ ਮੰਗਲਵਾਰ ਦੁਪਹਿਰ 1.57 ਵਜੇ ਭਾਰਤ, ਚੀਨ ਅਤੇ ਨੇਪਾਲ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 6.3 ਮਾਪੀ ਗਈ। ਭਾਰਤ ਵਿੱਚ ਦਿੱਲੀ, ਯੂਪੀ, ਬਿਹਾਰ, ਉੱਤਰਾਖੰਡ, ਦਿੱਲੀ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਸੀ। ਅਜਿਹੇ 'ਚ ਸਭ ਤੋਂ ਜ਼ਿਆਦਾ ਤਬਾਹੀ ਦੀ ਖਬਰ ਨੇਪਾਲ ਤੋਂ ਹੀ ਆ ਰਹੀ ਹੈ। ਇੱਥੋਂ ਦੇ ਦੋਤੀ ਵਿੱਚ ਇੱਕ ਮਕਾਨ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ।
  LATEST UPDATES