View Details << Back    

ਅਮਰੀਕਾ ਦੇ ਯੂਬਾ ਸਿਟੀ 'ਚ ਗੁਰਤਾ ਗੱਦੀ ਨੂੰ ਸਮਰਪਿਤ 43ਵਾਂ ਨਗਰ ਕੀਰਤਨ ਸ਼ਾਨੋ-ਛੌਕਤ ਨਾਲ ਆਰੰਭ

  
  
Share
  ਯੂਬਾ ਸਿਟੀ : ਉੱਤਰੀ ਅਮਰੀਕਾ ਦੇ ਸਭ ਤੋਂ ਮਸ਼ਹੂਰ ਨਗਰ ਕੀਰਤਨ ਕੈਲੇਫੋਰਨੀਆਂ ਦੇ ਸਿੱਖ ਬਹੁਤਾਤ ਵਾਲੇ ਸ਼ਹਿਰ ਯੂਬਾ ਸਿਟੀ ਤੋਂ ਅੱਜ ਸਵੇਰੇ ਕਰੀਬ ਦੱਸ ਵਜੇ ਆਰੰਭ ਹੋਇਆ । ਗੁਰਦੁਆਰਾ ਸਿੱਖ ਟੈਂਪਲ ਟਾਇਰਾ ਬਿਊਨਾ ਦੇ ਮੁੱਖ ਗ੍ਰੰਥੀ ਸਾਹਿਬ ਨੇ ਅਰਦਾਸ ਕੀਤੀ । ਹੈਲੀਕਾਪਟਰ ਰਾਹੀਂ ਪ੍ਰਮੁੱਖ ਤੇ ਫੁੱਲਾਂ ਦੀ ਵਰਖਾ ਕੀਤੀ ਗਈ ।ਪਿਛਲੇ ਕਈਆਂ ਦਿਨਾਂ ਤੋਂ ਗੁਰੂ ਘਰ ਵਿੱਚ ਆਖੰਡ-ਪਾਠਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ ।ਨਗਰ ਕੀਰਤਨ ਦੇ ਰਸਤੇ ਵਿੱਚ ਅਣ-ਗਿਣਤ ਲੰਗਰ ਦਿਨ-ਰਾਤ ਸੰਗਤਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਪੰਜਾਬੀ ਵਿਅੰਜਨ ਵਰਤਾਏ ਜਾ ਰਹੇ ਹਨ । ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਏ ਨਗਰ ਕੀਰਤਨ ਦੇ ਪਿੱਛੇ-ਪਿੱਛੇ ਅਨੇਕਾਂ ਫਲੋਟ ਸ਼ਾਮਲ ਹਨ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨਾਲ਼ ਸੰਬੰਧਿਤ ਝਾਕੀਆਂ ਬਣਾਈਆਂ ਹੋਈਆਂ ਹਨ । ਕੁਝ ਫਲੋਟਾਂ 'ਤੇ ਖ਼ਾਲਿਸਤਾਨ ਦੇ ਝੰਡੇ ਲਹਿਰਾ ਰਹੇ ਹਨ ਤੇ ਖ਼ਾਲਿਸਤਾਨ ਦੇ ਹੱਕ ਵਿੱਚ ਭਰਪੂਰ ਜੈਕਾਰੇ ਛੱਡੇ ਜਾ ਰਹੇ ਹਨ । ਆਰਜ਼ੀ ਤੌਰ ਤੇ ਲ਼ੱਗੀਆਂ ਦੁਕਾਨਾਂ ਵਿੱਚ ਖ਼ੂਬ ਖ਼ਰੀਦੋ-ਫ਼ਰੋਖ਼ਤ ਹੋ ਰਹੀ ਦੇਖੀ ਜਾ ਸਕਦੀ ਹੈ ।
  LATEST UPDATES