View Details << Back    

ਜ਼ਹਿਰੀ ਹੋਈ ਪੰਜਾਬ ਦੀ ਹਵਾ, 7 ਦਿਨਾਂ ’ਚ ਹੇਠਾਂ ਡਿੱਗਾ ਗੁਣਵੱਤਾ ਦਾ ਪੱਧਰ

  
  
Share
  ਜਲੰਧਰ : ਝੋਨੇ ਦੀ ਵਾਢੀ ਦੇ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਕਾਰਨ ਪੰਜਾਬ ਦੀ ਹਵਾ ਜ਼ਹਿਰੀ ਹੋ ਗਈ ਹੈ। ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ’ਚ ਸਾੜੀ ਜਾ ਰਹੀ ਪਰਾਲੀ ਦੀ ਰਹਿੰਦ-ਖੂੰਹਦ ਤੇ ਦੁਸਹਿਰੇ ਦੇ ਤਿਉਹਾਰ ਮੌਕੇ ਸਾੜੇ ਗਏ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆ ’ਚ ਚੱਲੇ ਪਟਾਕਿਆ ਕਾਰਨ ਹਵਾ ਦਾ ਪ੍ਰਦੂਸ਼ਣ ਵਧ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਕੀਤੇ ਗਏ ਅੰਕੜਿਆ ਮੁਤਾਬਕ 1 ਅਕਤੂਬਰ ਨੂੰ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਅੰਦਰ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਗਏ ਸਨ। ਪਰਾਲੀ ਦੇ ਧੂੰਏਂ ਕਾਰਨ ਜ਼ਹਿਰੀਲੀਆ ਗੈਸਾਂ ਹਵਾ ’ਚ ਰਲ਼ਣ ਨਾਲ ਵਾਤਾਵਰਨ ਪ੍ਰਦੂਸ਼ਣ ਹੋਣਾ ਸ਼ੁਰੂ ਹੋ ਗਿਆ ਸੀ ਜੋ ਦੁਸਹਿਰੇ ਮੌਕੇ ਚੱਲੇ ਪਟਾਕਿਆ ਕਾਰਨ ਹੋਰ ਵਧੇਰੇ ਪ੍ਰਦੂਸ਼ਿਤ ਹੋ ਗਿਆ। ਅੰਕੜਿਆ ਮੁਤਾਬਕ 1 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤਕ ਪੰਜਾਬ ਦੇ ਪ੍ਰਮੁੱਖ 6 ਸ਼ਹਿਰਾਂ ਜਿਨ੍ਹਾਂ ’ਚ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਤੇ ਖੰਨਾ ਸ਼ਾਮਲ ਹਨ, ਦੀ ਹਵਾ ਦਾ ਗੁਣਵੱਤਾ ਪੱਧਰ ਜੋ ਕਿ ਆਮ ਵਰਗਾ ਸੀ, ਹੌਲੀ-ਹੌਲੀ ਵਧ ਕੇ 100 ਤੋਂ ਟੱਪ ਗਿਆ ਅਤੇ ਕੁਝ ਦਿਨਾਂ ਦੌਰਾਨ ਕਈ ਸ਼ਹਿਰਾਂ ’ਚ ਡੇਢ ਤੋਂ ਵੀ ਵੱਧ ਗਿਆ ਜੋ ਕਿ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 24 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਟਨਾਂ ਦੇ ਹਿਸਾਬ ਨਾਲ ਪਟਾਕੇ ਚੱਲਣਗੇ, ਜਿਸ ਨਾਲ ਹਵਾ ਦਾ ਪ੍ਰਦੂਸ਼ਣ ਹੋਰ ਵੀ ਵੱਧਣ ਦੀ ਸੰਭਾਵਨਾ ਹੈ।
  LATEST UPDATES