View Details << Back    

ਪਤੀ-ਪਤਨੀ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਕਰਵਾ ਚੌਥ ਦਾ ਵਰਤ...

  
  
Share
  ਇਸ ਵਾਰ ਕਰਵਾ ਚੌਥ ਦੇ ਵਰਤ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਨਿੱਚਰਵਾਰ ਨੂੰ ਅੌਰਤਾਂ ਨੇ ਪੱਟੀ ਦੇ ਬਾਜ਼ਾਰਾਂ ਵਿੱਚ ਖੁੱਲ੍ਹ ਕੇ ਖ਼ਰੀਦਦਾਰੀ ਕੀਤੀ। ਇਸ ਮੌਕੇ ਸੀਮਾ ਮਹਿਤਾ, ਪ ਨ੍ ਰਾਣੀ, ਅੰਜਲੀ ਮਹਿਤਾ ਜੋ ਬਜ਼ਾਰ ਵਿਚ ਮੇਹੰਦੀ ਲਗਾਉਣ ਆਈ ਸੀ ਨੇ ਦੱਸਿਆ ਕਿ ਆਪਣੇ ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵੱਲੋਂ ਕਰਵਾਚੌਥ ਦਾ ਵਰਤ ਬੜੇ ਹੀ ਚਾਵਾਂ ਨਾਲ ਰੱਖਿਆ ਜਾਦਾ ਹੈ। ਵਰਤ ਨੂੰ ਸ਼ਾਮ ਸਮੇਂ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਪੂਜਾ-ਅਰਚਨਾ ਕਰਨ ਉਪਰੰਤ ਚੰਦਰਮਾ ਨੂੰ ਛਾਨਣੀ ਨਾਲ ਵੇਖ ਕੇ ਤੋੜਿਆ ਜਾਵੇਗਾ। ਕਰਵਾ ਚੌਥ ਦੀ ਇਕ ਸ਼ਾਮ ਪਹਿਲਾਂ ਬਜ਼ਾਰਾਂ ਵਿੱਚ ਅੌਰਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਇਸ ਮੌਕੇ ਸੁਹਾਗਣਾਂ ਵੱਲੋਂ ਕੱਪੜਿਆ ਦੇ ਨਾਲ-ਨਾਲ ਚੂੜੀਆਂ, ਨੈਕਲਸ ਅਤੇ ਹੋਰ ਮੇਕਅਪ ਦਾ ਸਮਾਨ ਖ੍ਰੀਦਿਆ ਗਿਆ। ਜਗ੍ਹਾ-ਜਗ੍ਹਾ ਅੌਰਤਾਂ ਹੱਥਾਂ ਵਿੱਚ ਮਹਿੰਦੀ ਲਗਾਉਣ ਲਈ ਉਮੜੀਆਂ ਹੋਈਆਂ ਸਨ। ਇਸ ਤੋਂ ਇਲਾਵਾ ਸ਼ਿੰਗਾਰ ਦਾ ਸਮਾਨ, ਕੱਚ ਦੀਆਂ ਚੂੜੀਆਂ, ਮੱਠੀਆਂ, ਫੈਨੀਆਂ ਅਤੇ ਫਲਾਂ ਦੀ ਖ਼ਰੀਦਦਾਰੀ ਵੀ ਉਤਸ਼ਾਹ ਨਾਲ ਹੋ ਰਹੀ ਸੀ। ਹਰ ਖੇਤਰ ਵਿੱਚ ਬਣੇ ਪਾਰਲਰਾਂ ਵਿੱਚ ਅੌਰਤਾਂ ਕਾਫੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ। ਸੁਹਾਗਣਾਂ ਤੋਂ ਇਲਾਵਾ ਕੁੜੀਆਂ ਵੀ ਕਰਵਾ ਚੌਥ ਦੇ ਵਰਤ ਤੇ ਤਿਆਰ ਹੋਣ ਅਤੇ ਮਹਿੰਦੀ ਲਗਵਾਉਣ ਲਈ ਕਾਫੀ ਉਤਸ਼ਾਹਿਤ ਦਿਖਾਈ ਦਿੱਤੀਆਂ। ਮਹਿੰਦੀ ਲਗਾਉਣ ਵਾਲਿਆਂ ਨੇ ਦੱਸਿਆ ਕਿ ਮਹਿੰਦੀ ਸੁਹਾਗਣ ਅੌਰਤਾਂ ਸ਼ਗਨ ਤੇ ਤੌਰ 'ਤੇ ਲਗਵਾਉਂਦੀਆਂ ਹਨ।
  LATEST UPDATES