View Details << Back    

MiG 29 Crash : ਲੜਾਕੂ ਜਹਾਜ਼ ਮਿਗ-29K ਗੋਆ ’ਚ Crash, ਤਕਨੀਕੀ ਖ਼ਰਾਬੀ ਕਾਰਨ ਹੋਇਆ ਹਾਦਸਾ

  
  
Share
  ਨਵੀਂ ਦਿੱਲੀ:ਭਾਰਤੀ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29ਕੇ ਬੁੱਧਵਾਰ ਨੂੰ ਗੋਆ ’ਚ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਘਟਨਾ ’ਚ ਪਾਇਲਟ ਸੁਰੱਖਿਅਤ ਹੈ। ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਤੋਂ ਠੀਕ ਪਹਿਲਾਂ ਇਹ ਲੜਾਕੂ ਜਹਾਜ਼ ਆਪਣੇ ਬੇਸ ਵੱਲ ਪਰਤ ਰਿਹਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਜਲ ਸੈਨਾ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲ ਸੈਨਾ ਦਾ ਇਹ ਮਿਗ-29 ਕੇ ਲੜਾਕੂ ਜਹਾਜ਼ ਨਿਯਮਤ ਉਡਾਣ ’ਤੇ ਸੀ। ਜਲ ਸੈਨਾ ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਇਹ ਲੜਾਕੂ ਜਹਾਜ਼ ਗੋਆ ਤੱਟ ’ਤੇ ਨਿਯਮਤ ਉਡਾਣ ’ਤੇ ਸੀ। ਉਦੋਂ ਹੀ ਇਸ ’ਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਆਪਣੇ ਬੇਸ ਸਟੇਸ਼ਨ ’ਤੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ। ਪਾਇਲਟ ਨੇ ਹਾਦਸੇ ਤੋਂ ਠੀਕ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
  LATEST UPDATES