View Details << Back    

Vande Bharat Express : ਹਾਦਸੇ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਮੁੜ ਪਟੜੀ 'ਤੇ ਆਈ, ਅੱਗੇ ਵਰਤੀਆਂ ਜਾਣਗੀਆਂ ਇਹ ਸਾਵਧਾਨੀਆਂ

  
  
Share
  ਨਵੀਂ ਦਿੱਲੀ, ਮੁੰਬਈ ਸੈਂਟਰਲ ਤੋਂ ਗੁਜਰਾਤ ਦੇ ਗਾਂਧੀਨਗਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਵੀਰਵਾਰ ਸਵੇਰੇ ਪਸ਼ੂਆਂ ਨਾਲ ਟਕਰਾਉਣ ਤੋਂ ਬਾਅਦ ਨੁਕਸਾਨੀ ਗਈ। ਹਾਲਾਂਕਿ ਇਸ ਟਰੇਨ ਨੂੰ ਕੋਚਿੰਗ ਕੇਅਰ ਸੈਂਟਰ 'ਚ ਇਕ ਦਿਨ ਦੇ ਅੰਦਰ ਹੀ ਠੀਕ ਕਰ ਦਿੱਤਾ ਗਿਆ ਹੈ। ਇਸ ਟੱਕਰ 'ਚ ਟਰੇਨ ਦਾ ਅਗਲੇ ਵਾਲਾ ਹਿੱਸਾ ਨੁਕਸਿਆ ਗਿਆ। ਇਸ ਸਬੰਧੀ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਮੁੰਬਈ ਸੈਂਟਰਲ ਡਿਪੂ ਵਿੱਚ ਖ਼ਰਾਬ ਹੋਏ ਹਿੱਸੇ ਨੂੰ ਬਦਲ ਦਿੱਤਾ ਗਿਆ ਹੈ। ਟਰੇਨ ਨੂੰ ਬਿਨਾਂ ਕਿਸੇ ਵਾਧੂ ਡਾਊਨਟਾਈਮ ਦੇ ਪਟੜੀ 'ਤੇ ਵਾਪਸ ਲਿਆਂਦਾ ਗਿਆ ਹੈ। ਅਸੀਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਕਦਮ ਚੁੱਕ ਰਹੇ ਹਾਂ। ਵੀਰਵਾਰ ਸਵੇਰੇ 11.15 ਵਜੇ ਵਾਪਰੇ ਹਾਦਸੇ ਤੋਂ ਤੁਰੰਤ ਬਾਅਦ ਵੰਦੇ ਭਾਰਤ ਐਕਸਪ੍ਰੈਸ ਦੀ ਤਸਵੀਰ ਵਾਇਰਲ ਹੋ ਗਈ ਸੀ। ਲੋਕ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰ ਰਹੇ ਹਨ। ਦੱਸ ਦਈਏ ਕਿ ਰੇਲਵੇ ਲਾਈਨ 'ਤੇ 3-4 ਮੱਝਾਂ ਦੇ ਆਉਣ ਕਾਰਨ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਪੱਛਮੀ ਰੇਲਵੇ ਦੇ ਬੁਲਾਰੇ ਜਿਤੇਂਦਰ ਕੁਮਾਰ ਜਯੰਤ ਨੇ ਦੱਸਿਆ ਕਿ ਮੁੰਬਈ ਸੈਂਟਰਲ ਤੇ ਗਾਂਧੀਨਗਰ ਰਾਜਧਾਨੀ ਸਟੇਸ਼ਨਾਂ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਸਵੇਰੇ ਮੁੰਬਈ ਤੋਂ ਰਵਾਨਾ ਹੋਈ ਸੀ। ਸਵੇਰੇ ਕਰੀਬ 11.15 ਵਜੇ ਟ੍ਰੈਕ 'ਤੇ ਕੁਝ ਮੱਝਾਂ ਨਾਲ ਟਕਰਾ ਜਾਣ ਕਾਰਨ ਟਰੇਨ ਦੇ ਇੰਜਣ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਹ ਘਟਨਾ ਅਹਿਮਦਾਬਾਦ ਦੇ ਵਟਵਾ ਤੇ ਮਨੀਨਗਰ ਖੇਤਰਾਂ ਦੇ ਵਿਚਕਾਰ ਵਾਪਰੀ।
  LATEST UPDATES