View Details << Back    

Queen Elizabeth II Funeral: ਧਰਤੀ ਦੀ ਗੋਦ ’ਚ ਸਮਾਈ ਮਹਾਰਾਣੀ ਐਲਿਜ਼ਾਬੈੱਥ, ਵੱਡੀ ਗਿਣਤੀ ’ਚ ਲੋਕਾਂ ਨੇ ਹਿੱਸਾ ਲਿਆ ਉਨ੍ਹਾਂ ਦੇ ਸਸਕਾਰ ’ਚ

  
  
Share
  ਲੰਡਨ : ਅੰਤਿਮ ਸੰਸਕਾਰ ਦੇ ਨਾਲ ਹੀ ਸੋਮਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੀ ਹਸਤੀ ਇਤਿਹਾਸ ਦੇ ਸਫ਼ਿਆਂ ਦਾ ਹਿੱਸਾ ਬਣ ਗਈ। ਦੇਸ਼-ਵਿਦੇਸ਼ ਦੇ ਦੋ ਹਜ਼ਾਰ ਤੋਂ ਜ਼ਿਆਦਾ ਆਗੂਆਂ, ਪਤਵੰਤਿਆਂ ਤੇ ਲੱਖਾਂ ਹੋਰ ਲੋਕਾਂ ਨੇ ਨਮ ਅੱਖਾਂ ਨਾਲ ਮਹਾਰਾਣੀ ਐਲਿਜ਼ਾਬੈੱਥ ਦੀ ਦੇਹ ਨੂੰ ਵਿਦਾ ਕੀਤਾ। ਵਿਦਾਈ ਦੇ ਸਮੇਂ ਕੁਝ ਅਜਿਹਾ ਵੀ ਹੋਇਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਸੀ। ਜਿਹੜਾ ਸੰਗੀਤ 1947 ’ਚ ਮਹਾਰਾਣੀ ਦੇ ਵਿਆਹ ਸਮੇਂ ਵੱਜਿਆ, ਉਹੀ ਸੰਗੀਤ ਛੇ ਸਾਲ ਬਾਅਦ 1953 ’ਚ ਉਨ੍ਹਾਂ ਦੇ ਗੱਦੀ ’ਤੇ ਬੈਠਣ ਸਮੇਂ ਵੱਜਿਆ ਤੇ ਸੰਗੀਤ ਦੀ ਉਹੀ ਧੁਨ ਹੁਣ ਉਨ੍ਹਾਂ ਦੇ ਸਸਕਾਰ ਦੇ ਸਮੇਂ ਵਜਾਈ ਗਈ। ਮਹਾਰਾਣੀ ਐਲਿਜ਼ਾਬੈੱਥ ਦੇ 70 ਸਾਲ ਦੇ ਸ਼ਾਸਨਕਾਲ ਦੀਆਂ ਖ਼ੂਬੀਆਂ ਸਨ ਕਿ ਪਿਛਲੇ ਬੁੱਧਵਾਰ ਤੋਂ ਹੁਣ ਤਕ ਉਨ੍ਹਾਂ ਨੂੰ ਸ਼ਰਧਾਂਜਲੀ ਤੇ ਵਿਦਾਈ ਦੇਣ ਲਈ ਦਰਜਨਾਂ ਦੇਸ਼ਾਂ ਦੇ ਲੋਕ ਬਰਤਾਨੀਆ ਆਏ। ਇਨ੍ਹਾਂ ’ਚ ਤਾਇਵਾਨ ਵਰਗਾ ਦੁਨੀਆ ਦਾ ਉਹ ਖ਼ੁਦਮੁਖ਼ਤਾਰ ਹਿੱਸਾ ਵੀ ਹੈ ਜਿੱਥੇ ਮਹਾਰਾਣੀ ਸ਼ਾਇਦ ਕਦੇ ਨਹੀਂ ਗਈ ਤੇ ਨਾ ਹੀ ਉਸ ਦੀ ਖ਼ੁਦਮੁਖ਼ਤਾਰੀ ਨੂੰ ਬਰਤਾਨੀਆ ਨੇ ਮਾਨਤਾ ਦਿੱਤੀ। ਯੂਨਾਈਟਿਡ ਕਿੰਗਡਮ (ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ) ਤੇ ਹੋਰ 14 ਦੇਸ਼ਾਂ ’ਚ ਰਾਜਸ਼ਾਹੀ ਦੇ ਨਾਲ ਹੀ ਲੋਕਤੰਤਰੀ ਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਹਾਰਾਣੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੇਲਬੀ ਨੇ ਅੰਤਿਮ ਪ੍ਰਾਰਥਨਾ ’ਚ ਮਹਾਰਾਣੀ ਦੀ ਸ਼ਖ਼ਸੀਅਤ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਵੀ ਜ਼ਿਕਰ ਕੀਤਾ। ਦੱਸਿਆ ਕਿ ਕਿਨ੍ਹਾਂ ਕਾਰਨਾਂ ਕਰ ਕੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ। ਕਿੰਗ ਚਾਰਲਸ ਨੇ ਵੀ ਆਪਣੀ ਮਾਂ ਨਾਲ ਜੁੜੇ ਪਿਆਰ ਦੀ ਗਰਮੀ ਨੂੰ ਮਹਿਸੂਸ ਕੀਤਾ। ਕਿਹਾ, ਲੋਕਾਂ ਦਾ ਪਿਆਰ ਤੇ ਸਮਰਥਨ ਦਿਲ ਨੂੰ ਛੂਹਣ ਵਾਲਾ ਹੈ।
  LATEST UPDATES