View Details << Back    

ਗੈਂਗਸਟਰ ਲਾਰੈਂਸ ਨੂੰ ਪੁੱਛਗਿੱਛ ਲਈ ਜਲੰਧਰ ਲਿਆਏਗੀ ਪੁਲਿਸ

  
  
Share
  ਜਲੰਧਰ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਪੁਲਿਸ ਬਠਿੰਡਾ ਜੇਲ੍ਹ ’ਚੋਂ ਲਿਆਉਣ ਲਈ ਯਤਨ ਕਰ ਰਹੀ ਹੈ। ਲਾਰੈਂਸ ਜਲੰਧਰ ਪੁਲਿਸ ਨੂੰ ਹੈਰੋਇਨ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਲੋੜ੍ਹੀਂਦਾ ਹੈ। ਲਗਪਗ ਦੋ ਸਾਲ ਪਹਿਲਾਂ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਨਾਲ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਪੁੱਛਗਿੱਛ ਤੋਂ ਬਾਅਦ ਲਾਰੈਂਸ ਦਾ ਨਾਂ ਸਾਹਮਣੇ ਆਇਆ ਸੀ। ਗ੍ਰਿਫ਼ਤਾਰ ਮੁਲਜ਼ਮਾਂ ਨੇ ਦੱਸਿਆ ਸੀ ਕਿ ਲਾਰੈਂਸ ਨੇ ਉਨ੍ਹਾਂ ਨੂੰ ਹਥਿਆਰ ਦਿੱਤੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਉਸ ਕੇਸ ਵਿਚ ਲਾਰੈਂਸ ਦਾ ਨਾਂ ਵੀ ਜੋੜ ਲਿਆ ਸੀ। ਬੀਤੇ ਦਿਨੀਂ ਪੁਲਿਸ ਉਸ ਨੂੰ ਬਠਿੰਡਾ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਗਈ ਸੀ ਪਰ ਕਿਸੇ ਕਾਰਨ ਪੁਲਿਸ ਨੂੰ ਉਸ ਦਾ ਵਾਰੰਟ ਨਹੀਂ ਮਿਲਿਆ। ਪੁਲਿਸ ਨੇ ਉਸ ਦੇ ਆਉਣ ਦੀ ਸੂਚਨਾ ’ਤੇ ਜਲੰਧਰ ਦੀ ਅਦਾਲਤ ਅਤੇ ਸਿਵਲ ਹਸਪਤਾਲ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ ਸੀ ਪਰ ਲਾਰੈਂਸ ਨੂੰ ਜਲੰਧਰ ਪੁਲਿਸ ਨਹੀਂ ਲਿਆ ਸਕੀ ਸੀ। ਹੁਣ ਪੁਲਿਸ ਕਿਸੇ ਵੀ ਦਿਨ ਲਾਰੈਂਸ ਨੂੰ ਜਲੰਧਰ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ।
  LATEST UPDATES