View Details << Back

ਵਿਸ਼ਵ ਕੱਪ ਵਿੱਚ ਭਾਰਤ ਦੀ ਅਗਵਾਈ ਕਰੇਗੀ ਸਲੀਮਾ ਟੇਟੇ

  ਦੱਖਣੀ ਅਫਰੀਕਾ ਵਿਚ ਪਹਿਲੀ ਅਪਰੈਲ ਨੂੰ ਸ਼ੁਰੂ ਹੋਣ ਵਾਲੇ ਐੱਫਆਈਐੱਚ ਮਹਿਲਾ ਜੂਨੀਅਰ ਵਿਸ਼ਵ ਕੱਪ ਲਈ ਮਿਡਫੀਲਡਰ ਸਲੀਮਾ ਟੇਟੇ ਨੂੰ ਭਾਰਤ ਦੀ 20 ਮੈਂਬਰੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਦਸਤਕ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਪਿਛਲੇ ਸਾਲ ਦਸੰਬਰ ਵਿਚ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਦੀ ਇਸ਼ਿਕਾ ਚੌਧਰੀ ਟੀਮ ਦੀ ਉਪ ਕਪਤਾਨ ਹੋਵੇਗੀ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹੀ ਮਿਡਫੀਲਡਰ ਸ਼ਰਮੀਲਾ ਦੇਵੀ ਤੇ ਲਾਲਰੇਮਸਿਆਮੀ ਨੂੰ ਵੀ ਟੀਮ ਵਿਚ ਥਾਂ ਮਿਲੀ ਹੈ। ਭਾਰਤੀ ਟੀਮ ਨੂੰ ਪੂਲ ਡੀ ਵਿਚ ਜਰਮਨੀ, ਮਲੇਸ਼ੀਆ ਤੇ ਵੇਲਜ਼ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣਾ ਪਹਿਲਾ ਮੈਚ ਦੋ ਅਪਰੈਲ ਨੂੰ ਵੇਲਜ਼ ਖਿਲਾਫ ਖੇਡੇਗੀ। ਉਹ ਤਿੰਨ ਅਪਰੈਲ ਨੂੰ ਜਰਮਨੀ ਖਿਲਾਫ ਤੇ ਆਖਰੀ ਮੈਚ ਮਲੇਸ਼ੀਆ ਖ਼ਿਲਾਫ਼ ਪੰਜ ਅਪਰੈਲ ਨੂੰ ਖੇਡੇਗੀ। ਕੁਆਰਟਰ ਫਾਈਨਲ ਮੁਕਾਬਲਾ ਅੱਠ ਅਪਰੈਲ ਜਦਕਿ ਸੈਮੀਫਾਈਨਲ ਮੁਕਾਬਲਾ 10 ਅਪਰੈਲ ਨੂੰ ਹੋਵੇਗਾ। ਫਾਈਨਲ ਮੁਕਾਬਲਾ 12 ਅਪਰੈਲ ਨੂੰ ਖੇਡਿਆ ਜਾਵੇਗਾ।
  ਖਾਸ ਖਬਰਾਂ