View Details << Back

ਵਿਰਾਟ ਕੋਹਲੀ ਨੇ ਕੀਤਾ ਸਪੱਸ਼ਟ, ਉਹ ਨਹੀਂ ਕਰਨਗੇ ਰੋਹਿਤ ਸ਼ਰਮਾ ਨਾਲ ਓਪਨਿੰਗ, ਇਸ ਬੱਲੇਬਾਜ਼ ਨੂੰ ਮਿਲੇਗਾ ਮੌਕੇ

   ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਈਸੀਸੀ ਟੀ-20 ਵਿਸ਼ਵ ਕੱਪ 'ਚ ਪਾਰੀ ਦੀ ਸ਼ੁਰੂਆਤ ਕਰਨ ਦੀ ਬਜਾਏ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ। ਜਦੋਂਕਿ ਕੇਐੱਲ ਰਾਹੁਲ ਤੇ ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣਗੇ ਕੋਹਲੀ 24 ਅਕਤੂਬਰ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਖ਼ਿਲਾਫ਼ ਸ਼ੁਰੂਆਤੀ ਛੇ ਬੱਲੇਬਾਜ਼ਾਂ ਬਾਰੇ ਪੁੱਛੇ ਜਾਣ 'ਤੇ ਸਾਫ ਤੌਰ 'ਤੇ ਕੁਝ ਕਹਿਣ ਤੋਂ ਬਚਦੇ ਦਿਖੇ।

ਕੋਹਲੀ ਨੇ ਕਿਹਾ ਕਿ ਆਈਪੀਐੱਲ ਤੋਂ ਪਹਿਲਾਂ ਚੀਜ਼ਾਂ ਵੱਖ ਸੀ ਹੁਣ ਓਪਨਿੰਗ 'ਤੇ ਲੋਕੇਸ਼ ਰਾਹੁਲ ਤੋਂ ਇਲਾਵਾ ਕਿਸੇ ਹੋਰ ਨੂੰ ਦੇਖਣਾ ਮੁਸ਼ਕਿਲ ਹੈ। ਉਸ ਸਥਾਨ ਲਈ ਰੋਹਿਤ ਬਾਰੇ ਦਿਮਾਗ ਲਾਉਣ ਦੀ ਲੋੜ ਨਹੀਂ ਹੈ। ਉਹ ਵਿਸ਼ਵ ਪੱਧਰੀ ਖਿਡਾਰੀ ਹੈ। ਮੈਂ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਾਂਗਾ। ਰਾਹੁਲ ਨੇ ਆਈਪੀਐੱਲ 'ਚ ਪਾਰੀ ਦਾ ਆਗਾਜ਼ ਕਰਦੇ ਹੋਏ 628 ਦੌੜਾਂ ਬਣਾਈਆਂ ਸੀ ਤੇ 30 ਛੱਕੇ ਲਾਏ ਸੀ। ਉਹ ਟੂਰਨਾਮੈਂਟ ਦੇ ਤੀਸਰੇ ਸਰਬੋਤਮ ਸਕੋਰਰ ਸਨ। ਕੋਹਲੀ ਨੇ ਕਿਹਾ ਕਿ ਪਹਿਲੇ ਮੈਚ (ਪਾਕਿਸਤਾਨ ਖ਼ਿਲਾਫ਼) ਨੂੰ ਲੈ ਕੇ ਸਾਡੀ ਯੋਜਨਾ ਲਗਪਗ ਤੈਅ ਹੈ।
  ਖਾਸ ਖਬਰਾਂ