View Details << Back

ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਾ ਵਿਰਾਟ ਕੋਹਲੀ ਦਾ ਨਵਾਂ ਸਟੈਚਿਊ, ਦੇਖੋ ਤਸਵੀਰਾਂ

  ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਦੀ ਮੋਮ ਦੀ ਇਕ ਨਵੇਂ ਸਟੈਚਿਊ ਦੀ ਘੁੰਡ ਚੁਕਾਈ ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਹੋਈ। ਇਸ ਨਵੇਂ ਸਟੈਚਿਊ 'ਚ ਕੋਹਲੀ ਨੂੰ ਭਾਰਤੀ ਟੀਮ ਦੀ ਨੇਵੀ ਬਲਿਊ ਜਰਸੀ 'ਚ ਦਿਖਾਇਆ ਗਿਆ ਹੈ। ਵੈਕਸ ਮਿਊਜ਼ੀਅਮ 'ਚ ਕੋਹਲੀ ਦੀ ਇਹ ਪਹਿਲਾ ਸਟੈਚਿਊ ਨਹੀਂ ਹੈ। 2018 'ਚ ਦਿੱਲੀ ਮਿਊਜ਼ੀਅਮ 'ਚ ਮੈਡਲ ਤੁਸਾਦ ਨੇ ਕੋਹਲੀ ਦੇ ਪਹਿਲੇ ਮੋਮ ਦੇ ਸਟੈਚਿਊ ਦੀ ਘੁੰਡ ਚੁਕਾਈ ਕੀਤੀ ਸੀ। ਉੱਥੇ ਹੀ ਦੂਸਰਾ ਸਟੈਚਿਊ 2019 ਵਿਸ਼ਵ ਕੱਪ ਦੌਰਾਨ ਇੰਗਲੈਂਡ 'ਚ ਲੱਗਿਆ ਸੀ। ਕੋਹਲੀ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚ ਸ਼ੁਮਾਰ ਹਨ। ਉਨ੍ਹਾਂ ਦੇ ਰਿਕਾਰਡ ਉਨ੍ਹਾਂ ਦੀ ਕਾਬਿਲੀਅਤ ਨੂੰ ਬਿਆਨ ਕਰਦੇ ਹਨ। ਉਹ ਤਿੰਨੋਂ ਫਾਰਮੈੱਟ 'ਚ 50 ਤੋਂ ਜ਼ਿਆਦਾ ਦੀ ਔਸਤਨ ਰੱਖਣ ਵਾਲੇ ਇਕਮਾਤਰ ਕ੍ਰਿਕਟਰ ਹਨ। ਕੋਹਲੀ ਦੀ ਇਸੇ ਕਾਬਿਲੀਅਤ ਕਾਰਨ ਮੈਡਮ ਤੁਸਾਦ 'ਚ ਉਨ੍ਹਾਂ ਦੇ ਕਈ ਸਟੈਚਿਊ ਹਨ।
  ਖਾਸ ਖਬਰਾਂ