View Details << Back

Ukraine-Russia War: ਯੂਕਰੇਨ ਨੇ ਰੂਸ ’ਤੇ ਹਜ਼ਾਰ ਤੋਂ ਵੱਧ ਡਰੋਨ ਦਾਗ਼ੇ

  ਯੂਕਰੇਨ ਦੀ ਫ਼ੌਜ ਨੇ ਰੂਸ ’ਤੇ ਰਾਤ ਭਰ ਹਜ਼ਾਰ ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ। ਇਨ੍ਹਾਂ ’ਚੋਂ ਸੈਂਕੜੇ ਡਰੋਨ ਰਾਜਧਾਨੀ ਮਾਸਕੋ ਵੱਲ ਦਾਗ਼ੇ ਗਏ। ਇਹ ਹਮਲਾ ਰੂਸ ਵਿੱਚ ਸੰਸਦੀ ਚੋਣਾਂ ਦੇ ਤੀਜੇ ਅਤੇ ਆਖ਼ਰੀ ਦਿਨ ਹੋਇਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਇਸ ਨੂੰ ਰਾਜਧਾਨੀ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕਰਾਰ ਦਿੰਦਿਆਂ ਦੱਸਿਆ ਕਿ ਹਮਲੇ ਕਾਰਨ ਮਾਸਕੋ ਦੀ ਤੇਲ ਰਿਫਾਈਨਰੀ ਅਤੇ ਰਿਹਾਇਸ਼ੀ ਇਮਾਰਤ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਦੁਸ਼ਮਣ ਚੋਣਾਂ ਵਿੱਚ ਵਿਘਨ ਪਾਉਣ ਵਿੱਚ ਨਾਕਾਮ ਰਿਹਾ। ਗਵਰਨਰ ਆਂਦਰੇਈ ਵੋਰੋਬਿਓਵ ਅਨੁਸਾਰ ਇਸ ਹਮਲੇ ਵਿੱਚ 74 ਸਾਲਾ ਵਿਅਕਤੀ ਅਤੇ 44 ਸਾਲਾ ਔਰਤ ਅਤੇ ਇੱਕ ਹੋਰ ਦੀ ਮੌਤ ਹੋ ਗਈ ਹੈ, ਜਦਕਿ 20 ਜਣੇ ਜ਼ਖ਼ਮੀ ਹੋਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਨੇ ਰੂਸ ਦੇ ਤੇਲ ਅਤੇ ਸਪਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਵਿੱਚ ਬਣੀਆਂ ਫਲੈਮਿੰਗੋ ਅਤੇ ਪੈਲੀਕਨ ਸਮੇਤ ਹੋਰ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਹਮਲਿਆਂ ਦਾ ਮਕਸਦ ਰੂਸ ਦੀ ਆਰਥਿਕਤਾ ’ਤੇ ਵਿੱਤੀ ਦਬਾਅ ਪਾਉਣਾ ਹੈ।
  ਖਾਸ ਖਬਰਾਂ