View Details << Back

Trump Iran Talks: ਇਰਾਨ ਨਾਲ ਫਿਲਹਾਲ ਗੱਲਬਾਤ ਕਰਨ ’ਚ ਸਾਡੀ ਕੋਈ ਦਿਲਚਸਪੀ ਨਹੀਂ: ਟਰੰਪ

  US Iran Tensions: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਜੰਗ ਖ਼ਤਮ ਕਰਨ ਲਈ ਇਰਾਨ ਨਾਲ ਸੰਭਾਵੀ ਗੱਲਬਾਤ ਦੀਆਂ ਸੰਭਾਵਨਾਵਾਂ ’ਤੇ ਨਿਰਾਸ਼ਾਜਨਕ ਰੁਖ਼ ਜ਼ਾਹਰ ਕੀਤਾ ਹੈ।

ਓਵਲ ਆਫ਼ਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਮੀਟਿੰਗ ਕਰਨ ਲਈ ਬੇਤਾਬ ਹਨ ਪਰ ਜਦੋਂ ਤੱਕ ਉਹ ਕਿਸੇ ਅਰਥਪੂਰਨ ਤਰੀਕੇ ਨਾਲ ਮਿਲਣ ਲਈ ਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਡੀ ਉਹਨਾਂ ਨਾਲ ਮੁਲਾਕਾਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ।’

ਟਰੰਪ ਨੇ ਦਾਅਵਾ ਕੀਤਾ ਕਿ ਪਰਦੇ ਪਿੱਛੇ ਚੱਲ ਰਹੀ ਗੱਲਬਾਤ ਦੌਰਾਨ ਇਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਜੰਗ ਨੂੰ ਖ਼ਤਮ ਕਰਨ ਲਈ ਮੀਟਿੰਗ ਕਰਨ ਵਾਸਤੇ ਬੇਤਾਬ ਹਨ, ਕਿਉਂਕਿ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ।
  ਖਾਸ ਖਬਰਾਂ