View Details << Back

Russia-Ukraine War: ਯੂਕਰੇਨ ਨੇ ਰੂਸੀ Ballistic Missiles ਫੁੰਡੀਆਂ

  ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦੌਰਾਨ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਪੰਜ ਬੈਲਿਸਟਿਕ ਮਿਜ਼ਾਈਲਾਂ ਨੂੰ ਫੁੰਡ ਲਿਆ ਗਿਆ ਜਦਕਿ ਬਾਕੀ ਮਿਜ਼ਾਈਲਾਂ ਤੇ ਡਰੋਨ ਰਾਜਧਾਨੀ ਕੀਵ ਵਿੱਚ ਮਾਰ ਕਰਨ ’ਚ ਸਫਲ ਰਹੇ। ਯੂਕਰੇਨ ਦੀ ਹਵਾਈ ਸੈਨਾ ਨੇ ਇਹ ਜਾਣਕਾਰੀ ਦਿੱਤੀ। ਲਗਪਗ ਦੋ ਹਫ਼ਤਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਯੂਕਰੇਨ ਨੇ ਰੂਸੀ ਬੈਲਿਸਟਿਕ ਮਿਜ਼ਾਈਲਾਂ ਜਿਨ੍ਹਾਂ ਨੂੰ ਡਰੋਨ ਤੇ ਕਰੂਜ਼ ਮਿਜ਼ਾਈਲਾਂ ਰਾਹੀਂ ਰੋਕਣਾ ਮੁਸ਼ਕਲ ਹੈ, ਡੇਗਣ ਦਾ ਦਾਅਵਾ ਕੀਤਾ ਹੈ।

ਮੇਅਰ ਵਿਟਾਲੀ ਕਿਟਸ਼ੈਕੋ ਨੇ ਕਿਹਾ ਕਿ ਹਮਲੇ ਕਾਰਨ ਦੋ ਵੇਅਰਹਾਊਸਾਂ ਵਿੱਚ ਅੱਗ ਲੱਗ ਗਈ ਜਦਕਿ ਇੱਕ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੈ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਵਿੱਚ ਫ਼ੌਜੀ ਸਾਜ਼ੋ-ਸਾਮਾਨ ਬਣਾਉਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਇੱਕ ਬੈਲਿਸਟਿਕ ਮਿਜ਼ਾਈਲ ਤੇ 25 ਡਰੋਨਾਂ ਨੇ 17 ਥਾਵਾਂ ’ਤੇ ਹਮਲਾ ਕੀਤਾ ਜਦਕਿ 10 ਥਾਵਾਂ ’ਤੇ ਮਲਬਾ ਡਿੱਗਣ ਦੀ ਰਿਪੋਰਟ ਮਿਲੀ ਹੈ। ਇਸੇ ਦੌਰਾਨ ਯੂਕਰੇਨ ਨੇ ਰੂਸ ਵਿੱਚ ਤੇਲ ਡਿਪੂਆਂ ਸਣੇ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਰੂਸ ਦੇ ਕਰਾਸਨੋਦਰ ਇਲਾਕੇ ਵਿੱਚ ਹਮਲੇ ਕਾਰਨ ਐਫਿਪਸਕੀ ਤੇਲ ਰਿਫਾਇਨਰੀ ’ਚ ਅੱਗ ਲੱਗ ਗਈ, ਜਿਸ ਨੂੰ ਬਾਅਦ ’ਚ ਬੁਝਾ ਦਿੱਤਾ ਗਿਆ। ਬਾਸ਼ਕੋਰੋਤੋਸਤਾਨ ਦੇ ਮੁਖੀ ਆਰ. ਖਾਬੀਰੋਵ ਨੇ ਸਲਾਵਤ ’ਚ ਇੰਡਸਟਰੀਅਲ ਏਰੀਆ ਵਿੱਚ ਹਮਲਾ ਹੋਣ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀ ਰੱਖਿਆ ਪ੍ਰਣਾਲੀ ਨੇ ਰੂਸ ਦੇ ਵੱਖ-ਵੱਖ ਇਲਾਕਿਆਂ ’ਚ 288 ਯੂਕਰੇਨੀ ਡਰੋਨ ਡੇਗੇ ਹਨ।
  ਖਾਸ ਖਬਰਾਂ