View Details << Back

Taiwan ਬਾਰੇ ਵਧੇਰੇ ਚੌਕਸ ਰਹੇ America: Xi Jinping

  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਤਾਇਵਾਨ ਮੁੱਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦਰਮਿਆਨ ‘ਝੜਪਾਂ ਤੇ ਟਕਰਾਅ’ ਹੋ ਸਕਦਾ ਹੈ।

ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਅਤੇ ਵਪਾਰ ਬਾਰੇ ਵਿਆਪਕ ਗੱਲਬਾਤ ਕੀਤੀ। ਪੇਈਚਿੰਗ ਵਿੱਚ ਦੋ ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਤੇ ਉਨ੍ਹਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। ਉਂਜ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹਰਮੁਜ਼ ਜਲ ਮਾਰਗ ਨੂੰ ਖੋੋਲ੍ਹਣ ਦੀ ਵਕਾਲਤ ਕੀਤੀ।

ਸ਼ੀ ਨੇ ਕਿਹਾ ਚੀਨ ਤੇ ਅਮਰੀਕਾ ਉਸਾਰੂ ਦੁਵੱਲੇ ਸਬੰਧਾਂ ਨੂੰ ਬਣਾਉਣ ਲਈ ‘ਨਵੇਂ ਦ੍ਰਿਸ਼ਟੀਕੋਣ’ ਉੱਤੇ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ‘ਨਵਾਂ ਦ੍ਰਿਸ਼ਟੀਕੋਣ’ ਅਗਲੇ ਤਿੰਨ ਸਾਲਾਂ ਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਕ ਸੇਧ ਦੇਵੇਗਾ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।
  ਖਾਸ ਖਬਰਾਂ