View Details << Back

ਪੰਜਾਬ ਸਿਆਸਤ: ਭਾਜਪਾ ਅਤੇ ‘ਆਪ’

  ਪੰਜਾਬ ਦੇ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਿਤ ਛੇ ਰਾਜ ਸਭਾ ਮੈਂਬਰ ਭਗਵੇਂ ਰੰਗ ’ਚ ਰੰਗੇ ਗਏ ਹਨ। ਉਨ੍ਹਾਂ ਨਾਲ ਸੱਤਵਾਂ ਦਿੱਲੀ ਤੋਂ ਹੈ। ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉਨ੍ਹਾਂ ਦੀ ਅਰਜ਼ੀ ’ਤੇ ਤੁਰੰਤ ਕਾਰਵਾਈ ਕਰਦਿਆਂ ਸੋਮਵਾਰ ਨੂੰ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਮਨਜ਼ੂਰੀ ਵੀ ਦੇ ਦਿੱਤੀ।

ਧਮਾਕਾ ਤਾਂ ਵੱਡਾ ਹੋਇਆ, ਪਰ ਪੰਜਾਬ ਦੀ ਧਰਤੀ ਬਹੁਤੀ ਨਹੀਂ ਹਿੱਲੀ। ਕਿਹਾ ਜਾ ਰਿਹਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਜਿਹੇ ਵਿਅਕਤੀਆਂ ਨੂੰ ਟਿਕਟ ਦੇਣਾ ਹੀ ਗ਼ਲਤ ਸੀ, ਜਿਹੜੇ ਇਸ ਧਰਤੀ ਦੇ ਸੁਭਾਅ ਦੀ ਨੁਮਾਇੰਦਗੀ ਹੀ ਨਹੀਂ ਕਰਦੇ। ਖ਼ੈਰ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਗੱਲ ਤਾਂ ਹੁਣ ਅੱਗੇ ਦੀ ਹੈ। ਇਸ ਤੋਂ ਪਹਿਲਾਂ ਉੱਡਦੀ ਜਿਹੀ ਨਜ਼ਰ ਪੰਜਾਬ ਦੇ ਇਤਿਹਾਸ ’ਤੇ ਮਾਰੀਏ। ਇਸ ਸੂਬੇ ਵਿੱਚ 1985, 1997, 2002, 2017 ਦੀਆਂ ਸਰਕਾਰਾਂ ਸਮੇਂ ਵੀ ਬਾਗ਼ੀ ਸੁਰਾਂ ਉੱਠੀਆਂ ਸਨ। ਇਸ ਵਾਰ ਹੁਣ ਤੱਕ ਥੋੜ੍ਹਾ ਜਿਹਾ ਫ਼ਰਕ ਹੈ। ਇਹ ਬਗ਼ਾਵਤ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਹੈ ਅਤੇ ਵਿਧਾਇਕਾਂ ’ਤੇ ਇਸ ਦੇ ਅਸਰ ਬਾਰੇ ਹਾਲੇ ਅੰਦਾਜ਼ੇ ਲਗਾਏ ਜਾ ਰਹੇ ਹਨ। ਸੂਬੇ ਦੀ ਸਿਆਸਤ ’ਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ। ਬਾਗ਼ੀਆਂ ਅਤੇ ਭਾਜਪਾ ਦੀ ਅਗਲੀ ਕੋਸ਼ਿਸ਼ ਮਾਨ ਸਰਕਾਰ ਨੂੰ ਡੇਗਣ ਵੱਲ ਸੇਧਿਤ ਹੋਵੇਗੀ।
  ਖਾਸ ਖਬਰਾਂ